Breaking NewsNewsPunjab

ਨਸ਼ੇ ‘ਚ ਟੱਲੀ ਹੌਲਦਾਰ ਦੀ ਕਰਤੂਤ, ਰੇਹੜੀ ਤੋਂ ਚੁੱਕੇ ਬਿਨਾਂ ਪੈਸੇ ਦਿੱਤੇ ਪਟਾਕੇ

ਜਲੰਧਰ : ਪੰਜਾਬ ਪੁਲਿਸ ਹਮੇਸ਼ਾ ਹੀ ਆਪਣੀਆਂ ਹਰਕਤਾਂ ਕਾਰਨ ਚਰਚਾ ‘ਚ ਰਹਿੰਦੀ ਹੈ। ਇਨੀਂ ਦਿਨੀਂ ਫਿਰ ਤੋਂ ਪੰਜਾਬ ਪੁਲਿਸ ਨਸ਼ੇ ਕਾਰਨ ਸੁਰਖੀਆਂ ‘ਚ ਆ ਗਈ ਹੈ। ਦਰਅਸਲ ਨਸ਼ੇ ‘ਚ ਟੱਲੀ ਹੋਏ ਪੰਜਾਬ ਪੁਲਿਸ ਦੇ ਹੌਲਦਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਦੀਵਾਲੀ ਦੇ ਮੌਕੇ ‘ਤੇ ਗਰੀਬ ਦੀ ਰੇਹੜੀ ਤੋਂ ਬਿਨਾਂ ਪੈਸੇ ਦਿੱਤੇ, ਕੁਝ ਪਟਾਕੇ ਚੁੱਕਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਰੇਹੜੀ ਵਾਲਾ ਪੁਲਿਸ ਮੁਲਾਜ਼ਮ ਨੂੰ ਇਹ ਵੀ ਕਹਿੰਦਾ ਹੈ, ”ਮੈਨੂੰ ਕੋਈ ਪੈਸਾ ਤਾਂ ਵੱਟ ਲੈਣ ਦਿਓ, ਫਿਰ ਜਿੰਨੇ ਮਰਜੀ ਲੈ ਜਾਣਾ ਪਟਾਕੇ।

Read Also ਨਸ਼ੇ ‘ਚ ਟੱਲੀ ਪੁਲਸੀਏ ਦੀਆਂ ਤਸਵੀਰਾਂ ਕੈਮਰੇ ‘ਚ ਕੈਦ

ਸਵੇਰ ਦੀ ਕੋਈ ਵੀ ਕਮਾਈ ਨਹੀਂ ਕੀਤੀ ਹੈ।” ਨਸ਼ੇ ‘ਚ ਟੱਲੀ ਹੋਇਆ ਪੁਲਿਸ ਮੁਲਾਜ਼ਮ ਉਸ ਦੀਆਂ ਗੱਲਾਂ ਵੱਲ ਕੁਝ ਖਾਸ ਧਿਆਨ ਨਹੀਂ ਦਿੰਦਾ ਅਤੇ ਪਟਾਕੇ ਲੈ ਕੇ ਅੱਗੇ ਚਲਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਦੱਸ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਪੰਜਾਬ ਪੁਲਿਸ ਨਸ਼ੇ ਕਾਰਨ ਸੁਰਖੀਆਂ ‘ਚ ਆਈ ਹੋਵੇ, ਇਸ ਤੋਂ ਪਹਿਲਾਂ ਵੀ ਪੰਜਾਬ ਪੁਲਸ ਆਪਣੀਆਂ ਇਨ੍ਹਾਂ ਹਰਕਤਾਂ ਕਾਰਨ ਸੁਰਖੀਆਂ ‘ਚ ਰਹਿ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button