
ਨਵੇਂ ਡਿਜ਼ਾਈਨ, ਪ੍ਰੀਮੀਅਮ ਕਮਫਰਟ ਅਤੇ ਸਮਾਰਟ ਟੈਕਨਾਲੋਜੀ ਨਾਲ ਮਹਿੰਦਰਾ ਦੀ ਆਈਕਾਨਿਕ SUV ਨੇ ਮਾਰੀ ਨਵੀਂ ਐਂਟਰੀ_
ਮੋਹਾਲੀ, ਪੰਜਾਬ: ਮਹਿੰਦਰਾ ਐਂਡ ਮਹਿੰਦਰਾ ਦੀ ਆਈਕਾਨਿਕ SUV ਸਕਾਰਪੀਓ-N ਨੇ ਨਵੇਂ ਫੀਚਰਜ਼ ਅਤੇ ਅਪਗ੍ਰੇਡਡ ਟੈਕਨਾਲੋਜੀ ਨਾਲ ਰਾਜ ਮੋਟਰਜ਼, ਮੋਹਾਲੀ ਵਿਖੇ ਆਪਣੀ ਨਵੀਂ ਝਲਕ ਪੇਸ਼ ਕੀਤੀ। ਇਸ ਮੌਕੇ ਹੋਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਵਿੱਚ ਆਟੋਮੋਬਾਈਲ ਪ੍ਰੇਮੀਆਂ, ਮੀਡੀਆ ਨੁਮਾਇੰਦਿਆਂ ਅਤੇ ਉਦਯੋਗ ਨਾਲ ਜੁੜੀਆਂ ਸ਼ਖਸੀਅਤਾਂ ਨੇ ਨਵੀਂ ਸਕਾਰਪੀਓ-N ਦੇ ਅਪਗ੍ਰੇਡਡ ਫੀਚਰਜ਼ ਦਾ ਅਨੁਭਵ ਕੀਤਾ। ਸਮਾਗਮ ਵਿੱਚ ਚੀਫ ਗੈਸਟ ਅਦਾਕਾਰਾ ਅਤੇ ਮਾਡਲ ਸੀਰਤ ਬਾਜਵਾ ਵੀ ਮੌਜੂਦ ਰਹੇ।
ਨਵੀਂ ਸਕਾਰਪੀਓ-N ਨੇ ਆਪਣੇ ਦਮਦਾਰ ਅੰਦਾਜ਼ ਨੂੰ ਬਰਕਰਾਰ ਰੱਖਦਿਆਂ ਹੁਣ ਟੈਕਨਾਲੋਜੀ ਅਤੇ ਲਗਜ਼ਰੀ ਦਾ ਨਵਾਂ ਤੜਕਾ ਲਗਾਇਆ ਹੈ। SUV ਵਿੱਚ ਪੈਨੋਰਾਮਿਕ ਸਕਾਈਰੂਫ™️, 540° ਸਰਾਊਂਡ ਵਿਊ ਸਿਸਟਮ ਵਿਦ ਬਲਾਈਂਡ ਵਿਊ ਮਾਨੀਟਰ, R18 ਡਾਇਮੰਡ ਕਟ ਅਲੌਏ ਵ੍ਹੀਲਜ਼, 31.24 ਸੈਂਟੀਮੀਟਰ HD ਫਲੋਟਿੰਗ ਟੱਚਸਕ੍ਰੀਨ ਅਤੇ 26.03 ਸੈਂਟੀਮੀਟਰ HD ਡਿਜੀਟਲ ਕਲੱਸਟਰ ਵਰਗੇ ਨਵੇਂ ਫੀਚਰਜ਼ ਸ਼ਾਮਲ ਕੀਤੇ ਗਏ ਹਨ।
ਕਨੈਕਟੀਵਿਟੀ ਨੂੰ ਹੋਰ ਸਮਾਰਟ ਬਣਾਉਂਦਿਆਂ ਸਕਾਰਪੀਓ-N ਵਿੱਚ 70+ ਕਨੈਕਟਡ ਫੀਚਰਜ਼ ਵਾਲਾ Adrenox, Alexa Built-in, Wireless Apple CarPlay ਅਤੇ Android Auto ਦਿੱਤੇ ਗਏ ਹਨ। ਇਸ ਦੇ ਨਾਲ 12-ਸਪੀਕਰ Sony ਪ੍ਰੀਮੀਅਮ ਆਡੀਓ ਸਿਸਟਮ ਵਿਦ 3D ਸਰਾਊਂਡ ਸਾਊਂਡ, ਵੈਂਟੀਲੇਟਿਡ ਡਰਾਈਵਰ ਅਤੇ ਕੋ-ਡਰਾਈਵਰ ਸੀਟਾਂ, Auto-Dimming IRVM ਅਤੇ Active Cooling ਵਾਲਾ Wireless Charger ਵੀ ਮਿਲਦਾ ਹੈ।
ਸੇਫਟੀ ਨੂੰ ਵੀ ਖਾਸ ਤਰਜੀਹ ਦਿੱਤੀ ਗਈ ਹੈ। ਸਕਾਰਪੀਓ-N ਵਿੱਚ Level 2 ADAS, 6 ਏਅਰਬੈਗਜ਼, ਤੀਜੀ ਕਤਾਰ ਤੱਕ Curtain Airbags, Driver Drowsiness Detection, Electronic Stability Control, ABS with EBD, Hill Hold & Descent Control, Tyretronics, SOS Emergency Assistance ਅਤੇ ISOFIX ਵਰਗੇ ਫੀਚਰਜ਼ ਮੌਜੂਦ ਹਨ।
ਐਡਵੈਂਚਰ ਲਵਰਜ਼ ਲਈ Adventure Statistics ਇੰਜਣ ਪਰਫਾਰਮੈਂਸ, Roll, Pitch, Compass, Altimeter ਅਤੇ G-Force ਵਰਗੀ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ 65W USB Type-C Fast Charging ਅਤੇ UV & IR-Cut Glass ਵੀ SUV ਦੀਆਂ ਖਾਸੀਅਤਾਂ ਵਿੱਚ ਸ਼ਾਮਲ ਹਨ।
ਸਕਾਰਪੀਓ-N Z2, Z4, Z6, Z8S, Z8, Z8T ਅਤੇ Z8L ਵੇਰੀਐਂਟਸ ਵਿੱਚ ਉਪਲਬਧ ਹੈ, ਜਿਸ ਵਿੱਚ ਪੈਟਰੋਲ ਅਤੇ ਡੀਜ਼ਲ ਇੰਜਣਾਂ ਦੇ ਨਾਲ ਵੱਖ-ਵੱਖ ਟ੍ਰਾਂਸਮਿਸ਼ਨ ਅਤੇ 2WD/4WD ਵਿਕਲਪ ਮਿਲਦੇ ਹਨ। ਇਹ SUV Oceanic, Everest White, Galaxy Grey, Deep Forest ਅਤੇ Stealth Black ਰੰਗਾਂ ਵਿੱਚ ਉਪਲਬਧ ਹੈ।
2022 ਵਿੱਚ ਲਾਂਚ ਹੋਣ ਤੋਂ ਬਾਅਦ ਸਕਾਰਪੀਓ-N ਨੇ 3.8 ਲੱਖ ਤੋਂ ਵੱਧ ਯੂਨਿਟਸ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਨਵੇਂ ਫੀਚਰਜ਼ ਦੇ ਨਾਲ ਸਕਾਰਪੀਓ-N ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਰੁਤਬਾ ਪੁਰਾਣਾ ਹੋ ਸਕਦਾ ਹੈ, ਪਰ ਅੰਦਾਜ਼ ਹਮੇਸ਼ਾ ਨਵਾਂ ਹੋ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




