Breaking NewsD5 specialNewsPoliticsPunjab

ਸੰਘਰਸੀ ਮੁਲਾਜਮਾਂ ਨੂੰ ਕੈਪਟਨ ਸਰਕਾਰ ਪਰਚੇ ਦਰਜ ਕਰਕੇ ਡਰਾਉਣ ਦੇ ਰਾਹ ਤੁਰੀ

ਪਟਿਆਲਾ : ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਮੁਲਾਜਮਾਂ ਦੇ ਮੋਬਾਇਲ ਭੱਤੇ ਤੇ ਕੱਟ ਲਗਾਉਣ , ਡੀ. ਏ ਦੀਆਂ ਕਿਸਤਾਂ ਰੋਕਣ ,ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ, ਕੱਚੇ ਕਾਮਿਆਂ ਨੂੰ ਪੱਕੇ ਨਾ ਕਰਨ, ਸਰਕਾਰੀ ਵਿਭਾਗਾਂ ਦੀਆਂ ਹਜਾਰਾਂ ਪੋਸਟਾਂ ਦਾ ਭੋਗ ਪਾਉਣ ਖਿਲਾਫ ਜਿੱਥੇ ਸਰਕਾਰ ਪ੍ਰਤੀ ਮੁਲਾਜ਼ਮਾਂ ਦਾ ਗੁੱਸਾ ਭੜਕਿਆਂ ਹੋਇਆ ਹੈ ਅਤੇ ਪੂਰੇ ਪੰਜਾਬ ਅੰਦਰ ਥਾਂ ਥਾਂ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੀ ਉਲਟਾ ਪ੍ਰਸਾਸਨ ਵੱਲੋਂ ਹੁਣ ਇੰਨਾ ਸ਼ੰਘਰਸੀ ਮੁਲਾਜ਼ਮਾਂ ਨੂੰ ਤਾਕਤ ਦੇ ਜੋਰ ਉਨ੍ਹਾਂ ਖਿਲਾਫ ਪਰਚੇ ਦਰਜ ਕਰਨ ਦਾ ਸਿਲਸਿਲਾ ਵੀ ਵਿੱਢਕੇ ਉਨ੍ਹਾਂ ਨੂੰ ਕੋਰੋਨਾ ਦੇ ਚੱਲਦਿਆਂ ਡਰਾਕੇ ਰੋਸ ਪ੍ਰਦਰਸਨਾਂ ਨੂੰ ਠੱਲਣ ਦੇ ਰਾਹ ਪੈ ਗਈ ਹੈ।

ਆਹ ਮਿਸਤਰੀ ਨੇ ਲਾਇਆ ਅਜਿਹਾ ਜੁਗਾੜ,ਖੜ੍ਹ-ਖੜ੍ਹ ਦੇਖਣ ਲੱਗੀ ਦੁਨੀਆਂ,ਹੋਰ ਰਹੇ ਵਿਦੇਸ਼ ਤੱਕ ਚਰਚੇ

ਇਸ ਤਹਿਤ ਪੂਰੇ ਪੰਜਾਬ ਅੰਦਰ ਜਿਲਾ ਲੁਧਿਆਣਾ ਦੇ ਮੁਲਾਜ਼ਮ ਜੱਥੇਬੰਦੀ ਪੀ ਡਬਲਿਯੂ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਦੇ ਹਰਪ੍ਰੀਤ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਬਾਜਵਾ, ਨਿਰਭੈ ਸਿੰਘ ਸੰਕਰ, ਮਨੀਸਟਰੀਅਲ ਸਟਾਫ ਦੇ ਅਮਰਬੀਰ ਸਿੰਘ, ਪਟਵਾਰ ਯੂਨੀਅਨ ਦੀ ਆਗੂ ਅਮਰਜੀਤ ਕੌਰ, ਜ਼ਿਲ੍ਹਾ ਗੁਰਦਾਸਪੁਰ ਬਟਾਲੇ ਜੀ ਟੀ ਯੂ ਦੇ ਆਗੂ ਗੁਰਪ੍ਰੀਤ ਰੰਗੀਲਪੁਰ ਤੇ ਸੋਸਲ ਡਿਸਟੈਂਸ ਦਾ ਪਰਚਾ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫ਼ਤਰ ਦੇ ਪ੍ਰਧਾਨ ਸ੍ਰੀ ਵਰਿੰਦਰ ਜਿਲਾ ਤਰਨ ਤਾਰਨ ਦੇ ਪ.ਸ.ਸ.ਫ ਦੇ ਪਰਧਾਨ ਬਲਜਿੰਦਰ ਸਿੰਘ ਦੋਬਲੀਆਂ ਅਤੇ ਦਿਲਬਾਗ ਸਿੰਘ ਅਤੇ ਆਸ਼ਾ ਵਰਕਰ ਲਖਵਿੰਦਰ ਕੌਰ ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਤੋਂ ਬਿਨਾਂ ਨਵਾਂ ਸਹਿਰ ਸਮੇਤ ਵੱਖ ਵੱਖ ਥਾਈ ਪੂਰੇ ਪੰਜਾਬ ‘ਚ ਦਰਜਨਾਂ ਮੁਜਾਹਰਾਕਾਰੀਆਂ ਤੇ ਪਰਚੇ ਦਰਜ ਕਰ ਦਿੱਤੇ ਗਏ ਹਨ।

ਲਓ ਜੀ! ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ॥Gurudwara Shri Hemkund Sahib

ਮੁਲਾਜਮਾਂ ਦੀ ਸਰਕਾਰ ਨਾਲ ਅੱਜ ਹੋਈ ਮੀਟਿੰਗ ਵੀ ਬਿਨ੍ਹਾਂ ਕਿਸੇ ਸਿੱਟੇ ਦੇ ਖਤਮ ਹੋ ਗਈ ਹੈ। ਮੰਗਲਵਾਰ ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੋਂ ਵੀ ਜ਼ਿਆਦਾ ਆਸ ਨਹੀਂ ਹੈ ਦੂਜੇ ਪਾਸੇ ਮੁਲਾਜ਼ਮ ਧਿਰਾਂ ਸੰਘਰਸ ਨੂੰ ਕਿਸੇ ਤਣ ਪੱਤਣ ਲਾਉਣ ਲਈ ਆਰਪਾਰ ਦੀ ਲੜਾਈ ਲੜਨ ਲਈ ਪਰ ਤੋਲ ਰਹੀਆਂ ਹਨ ਜਿਸ ਨਾਲ ਆਉਣ ਵਾਲੇ ਦਿਨਾਂ ਦੌਰਾਨ ਸਰਕਾਰ ਨੂੰ ਉਨ੍ਹਾਂ ਦੇ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁਲਾਜ਼ਮ ਜੱਥੇਬੰਦੀ ਪੀ.ਡਬਲਯੂ ਡੀ ਫੀਲਡ ਅਤੇ ਵਰਕਸਾਪ ਵਰਕਰਜ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਦਰਸ਼ਨ ਸਿੰਘ ਬੇਲੂਮਾਜਰਾ, ਮੱਖਣ ਸਿੰਘ ਵਾਹਿਦਪੁਰੀ ਅਤੇ ਮਨਜੀਤ ਸਿੰਘ ਸੈਣੀ ਨੇ ਸਰਕਾਰ ਤੇ ਵਰਦਿਆਂ ਕਿਹਾ ਕਿ ਕੈਪਟਨ ਸਰਕਾਰ ਕੋਰੋਨਾ ਦੀ ਆੜ ਵਿੱਚ ਮੁਲਾਜ਼ਮਾਂ ਨਾਲ ਧਰੋਹ ਕਮਾ ਰਹੀ ਹੈ। ਸਰਕਾਰ ਮੁਲਾਜਮਾਂ ਦੇ ਹੱਕ ਦੇਣ ਦੀ ਬਜਾਏ ਖੋਹ ਰਹੀ ਹੈ ਉਲਟਾ ਹੱਕ ਮੰਗਦੇ ਲੋਕਾਂ ਉਪਰ ਪਰਚੇ ਦਰਜ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੋਵੇਂ ਮੁਲਾਜ਼ਮ ਦੋਖੀ ਸਾਬਤ ਹੋ ਚੁੱਕੇ ਹਨ ਪਰ ਮੁਲਾਜ਼ਮ ਮੰਗਾਂ ਮੰਨਵਾਉਣ ਲਈ ਦ੍ਰਿੜ ਸੰਕਲਪ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button