ਨਵਾਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਟਰੱਕ ਨੇ ਮਿੱਧਿਆ, 15 ਮੌਤਾਂ
1 ਜਨਵਰੀ ਨੂੰ ਅਮਰੀਕਾ ਦੇ ਲੁਈਸਿਆਨਾ ਸੂਬੇ ਦੇ ਨਿਊ ਓਰਲੀਨਜ਼ ਸ਼ਹਿਰ ‘ਚ ਇਕ ਵਿਅਕਤੀ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ‘ਤੇ ਪਿਕਅੱਪ ਟਰੱਕ ਚਲਾ ਦਿੱਤਾ। ਇਸ ‘ਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਇਸ ਸਮੇਂ ਨਿਊ ਓਰਲੀਨਜ਼ ਵਿੱਚ ਰਾਤ ਦੇ 3:15 ਵੱਜ ਚੁੱਕੇ ਸਨ। ਸ਼ਹਿਰ ਦੀ ਸਭ ਤੋਂ ਵਿਅਸਤ ਬੋਰਬਨ ਸਟਰੀਟ ‘ਤੇ ਹਜ਼ਾਰਾਂ ਲੋਕ ਜਸ਼ਨ ਮਨਾ ਰਹੇ ਸਨ। ਅਚਾਨਕ ਇੱਕ ਵਾਹਨ ਭੀੜ ਨੂੰ ਘੜੀਸਦਾ ਹੋਇਆ ਅੱਗੇ ਵਧਿਆ, ਇਸ ਤੋਂ ਬਾਅਦ ਹਮਲਾਵਰ ਪਿਕਅੱਪ ਟਰੱਕ ਵਿੱਚੋਂ ਬਾਹਰ ਆਇਆ ਅਤੇ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਵਿੱਚ ਹਮਲਾਵਰ ਮਾਰਿਆ ਗਿਆ। ਮੁਕਾਬਲੇ ‘ਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਸ ਦੀ ਪਛਾਣ ਸ਼ਮਸੂਦੀਨ ਜੱਬਾਰ (42) ਵਜੋਂ ਹੋਈ ਹੈ। ਜਾਂਚ ਏਜੰਸੀਆਂ ਨੇ ਦੱਸਿਆ ਕਿ ਜੱਬਾਰ ਟੈਕਸਾਸ ਰਾਜ ਦਾ ਰਹਿਣ ਵਾਲਾ ਸੀ ਅਤੇ ਕਈ ਸਾਲਾਂ ਤੋਂ ਅਮਰੀਕੀ ਫੌਜ ਵਿੱਚ ਨੌਕਰੀ ਕਰ ਚੁੱਕਾ ਸੀ, ਏਬੀਸੀ ਨਿਊਜ਼ ਨੇ ਪੁਲਿਸ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਨਵੇਂ ਸਾਲ ਦੇ ਜਸ਼ਨਾਂ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਖਮੀਆਂ ਨੂੰ ਸ਼ਹਿਰ ਦੇ 5 ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.