EntertainmentTop News

‘ਨਵਾਂ ਨਵਾਂ ਪਿਆਰ’ ਗੀਤ Gippy Grewal ਦੀ ਆਵਾਜ਼ ’ਚ ਰਿਲੀਜ਼ 

ਚੰਡੀਗੜ੍ਹ : ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਦੂਜਾ ਗੀਤ ‘ਨਵਾਂ ਨਵਾਂ ਪਿਆਰ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਵਾਜ਼ ਦਿੱਤੀ ਹੈ। ‘ਨਵਾਂ ਨਵਾਂ ਪਿਆਰ’ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ’ਚ ਗਿੱਪੀ ਗਰੇਵਾਲ ਪਿਆਰ ਦੀਆਂ ਪੀਂਘਾਂ ਪਾਉਂਦੇ ਨਜ਼ਰ ਆ ਰਹੇ ਹਨ। ਰੋਮਾਂਟਿਕ ਟੱਚ ਵਾਲਾ ਇਹ ਗੀਤ ਇਕ ਫਰੈੱਸ਼ ਫੀਲ ਦੇ ਰਿਹਾ ਹੈ।

Farmers News : ਫਿਰ ਸ਼ੁਰੂ ਹੋਇਆ Kisan Andolan! ਕਿਸਾਨਾਂ ਦੀ ਭਰੀ ਰੇਲ ਗੱਡੀ ਰਵਾਨਾ | D5 Channel Punjabi

ਇਸ ਗੀਤ ਤੋਂ ਪਹਿਲਾਂ ‘ਇਕੋ ਇਕ ਦਿਲ’ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਗੀਤ ਨੂੰ ਗਿੱਪੀ ਗਰੇਵਾਲ ਨਾਲ ਸੁਦੇਸ਼ ਕੁਮਾਰੀ ਨੇ ਗਾਇਆ ਸੀ। ਭੰਗੜੇ ਵਾਲਾ ਇਹ ਗੀਤ ਹਰ ਇਕ ਦੀ ਜ਼ੁਬਾਨ ’ਤੇ ਚੜ੍ਹ ਗਿਆ, ਜਿਸ ਨੂੰ ਹੁਣ ਤਕ 10 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਟਰੇਲਰ ਦੀ ਗੱਲ ਕਰੀਏ ਤਾਂ ਹਾਸੇ ਨਾਲ ਭਰਪੂਰ ਇਸ ਟਰੇਲਰ ਨੂੰ ਯੂਟਿਊਬ ’ਤੇ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਟਰੇਲਰ ’ਚ ਦਿਖਾਏ ਹਰ ਦ੍ਰਿਸ਼ ਨੂੰ ਦੇਖ ਕੇ ਹਾਸਾ ਆ ਜਾਂਦਾ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ, ਹਰਮਨ ਘੁੰਮਣ ਤੇ ਰਾਜ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button