Breaking NewsD5 specialIndiaNewsPoliticsPunjab

ਨਵਜੋਤ ਸਿੱਧੂ ਦੇ ਚੈਨਲ ‘ਤੇ ਕੈਪਟਨ ਦਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ‘ਚ ਜਿੱਥੇ ਕਾਂਗਰਸ ਸਰਕਾਰ ਆਪਣੇ ਤਿੰਨ ਸਾਲ ਪੂਰੇ ਕਰ ਚੁੱਕੀ ਹੈ। ਉਥੇ ਹੀ ਕ੍ਰਿਕੇਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਨ ਲਈ ਸ਼ਨੀਵਾਰ ਨੂੰ ‘ਯੂਟਿਊਬ ਚੈਨਲ’ ਲਾਂਚ ਕਰ ਦਿੱਤਾ ਹੈ। ਸਿੱਧੂ ਨੇ ਪਿਛਲੇ ਸਾਲ ਜੁਲਾਈ ‘ਚ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਦਿੱਤਾ ਸੀ।

ਨਵਜੋਤ ਸਿੱਧੂ ਦੇ ਚੈਨਲ ‘ਤੇ ਕੈਪਟਨ ਦਾ ਵੱਡਾ ਬਿਆਨ | Captain Amarinder Singh on Navjot Sidhu Channel

ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਨਾਲ ਚੱਲਦੇ ਆ ਰਹੇ ਤਲਖ ਰਿਸ਼ਤਿਆਂ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸਿੱਧੂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਸਰਕਾਰ ਦਾ ਰਿਪੋਰਟ ਲੈ ਕੇ ਆਏ ਮੁੱਖ ਮੰਤਰੀ ਕੋਲੋਂ ਜਦੋਂ ਨਵਜੋਤ ਸਿੱਧੂ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਮੈਂ ਨਵਜੋਤ ਸਿੱਧੂ ਨੂੰ ਉਸ ਦੇ ਬਚਪਨ ਤੋਂ ਜਾਣਦਾ ਹਾਂ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਇਕ ਕਾਂਗਰਸੀ ਹੈ ਅਤੇ ਜੋ ਵੀ ਉਹ ਕਰਨਾ ਚਾਹੁੰਦੇ ਹਨ ਉਹ ਸਾਡੀ ਪਾਰਟੀ ਅਤੇ ਟੀਮ ਦੇ ਮੈਂਬਰ ਹਨ।

🔴Live🔴 ਅੱਜ Captain ਸਰਕਾਰ ਦੇ ਤਿੰਨ ਸਾਲ ਪੂਰੇ, ਸੁਣੋ ਕੀ ਕੁਝ ਕੀਤਾ ਤੇ ਕੀ ਕਰਨਗੇ | CM Amarinder Singh

ਦੱਸ ਦਈਏ ਕਿ ਸਿੱਧੂ ਵੱਲੋਂ ਆਪਣੇ ਯੂਟਿਊਬ ਚੈਨਲ ‘ਤੇ ਪਹਿਲੀ ਵੀਡੀਓ ‘ਚ ਸਿੱਧੂ ਨੇ 27 ਫਰਵਰੀ ਨੂੰ ਨਵੀਂ ਦਿੱਲੀ ‘ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੇ ਬਾਰੇ ‘ਚ ਦੱਸਿਆ। ਇਸ ਮੁਲਾਕਾਤ ‘ਚ ਉਨ੍ਹਾਂ ਨੇ ਪਾਰਟੀ ਮੁਖੀ ਨੂੰ ਪੰਜਾਬ ਦੇ ਰਾਜਨੀਤਿਕ ਹਾਲਤ ਤੋਂ ਜਾਣੂ ਕਰਵਾਇਆ ਸੀ। ਵੀਡੀਓ ‘ਚ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਨਾਲ ਸਰਲ ਤਰੀਕੇ ਨਾਲ ਸੰਵਾਦ ਕਰਣਗੇ।

Big News-Navjot Sidhu ਦੇ ਚੁੱਪੀ ਤੋੜਨ ਮਗਰੋਂ, ਆਹ ਲੋਕ ਵੀ ਤੁਰੇ ਸਿੱਧੂ ਨਾਲ

ਨਵਜੋਤ ਸਿੱਧੂ ਦੇ ਇਸ ਯੂ-ਟਿਊਬ ਚੈਨਲ ਦਾ ਨਾਂ ‘ਜਿੱਤੇਗਾ ਪੰਜਾਬ’ ਰੱਖਿਆ ਗਿਆ ਹੈ। ਇਸ ਚੈਨਲ ‘ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਸਿੱਧੂ ਨਾਲ ਆਦਾਨ-ਪ੍ਰਧਾਨ ਕਰ ਸਕਣਗੇ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ।

ਆਹ ਡਾਕਟਰ ਤੋਂ ਸੁਣੋ ਕਿਉਂ ਹੁੰਦੇ ਨੇ ਤਲਾਕ, ਪਤੀ-ਪਤਨੀ ਜ਼ੁਰੂਰ ਦੇਖਣ ਇਹ ਵੀਡੀਓ

ਇੱਕ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ 9 ਮਹੀਨਿਆਂ ਦੇ ਆਤਮ ਮੰਥਨ ਅਤੇ ਆਤਮ ਉੱਥਾਨ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰਨਗੇ। ਇਸ ਰਾਹੀਂ ਪੰਜਾਬ ਦੀ ਮੁੜ ਉਸਾਰੀ ਲਈ ਇਕ ਕਲਿਆਣਕਾਰੀ ਸੂਬੇ ਵਜੋਂ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਇਹ ਚੈਨਲ ਬਾਬਾ ਨਾਨਕ ਦੁਆਰਾ ਦਿਖਾਏ ਗਏ ਸੰਸਾਰਿਕ ਭਾਈਚਾਰੇ, ਸਹਿਨਸ਼ੀਲਤਾ, ਪ੍ਰੇਮ ਅਤੇ ਸ਼ਾਂਤੀ ਨਾਲ ਪ੍ਰੇਰਿਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button