ਨਵਜੋਤ ਸਿੱਧੂ ਦਾ ਸਿਰ ਵੱਢਣ ਵਾਲੇ ਨੂੰ ਮਿਲੇਗਾ ਇੱਕ ਕਰੋੜ ਦਾ ਇਨਾਮ (ਵੀਡੀਓ)
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਜਿਥੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਦੇ ਮਾਮਲੇ ‘ਚ ਪੰਜਾਬੀਆਂ ਤੇ ਸਮੂਹ ਨਾਨਕ ਨਾਮਲੇਵਾ ਸੰਗਤਾਂ ਦੀਆਂ ਨਜ਼ਰਾਂ ‘ਚ ਹੀਰੋ ਬਣ ਕੇ ਸਾਹਮਣੇ ਆਏ ਹਨ। ਉਥੇ ਹੀ ਨਵਜੋਤ ਸਿੱਧੂ ਆਪਣੀ ਪਾਕਿਸਤਾਨ ਫੇਰੀ ਅਤੇ ਬੇਬਾਕ ਬਿਆਨਾਂ ਕਾਰਨ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਰਹਿੰਦੇ ਹਨ। ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਨੇ ਆਪਣੇ ਸਿਆਸੀ ਵਿਰੋਧੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਤਿੱਖੀ ਬਿਆਨਬਾਜ਼ੀ ਕੀਤੀ।
Read Also ਗੋਪਾਲ ਚਾਵਲਾ ਦਾ ਸਿਰ ਵੱਢਣ ਵਾਲੇ ਲਈ ਰੱਖਿਆ 5 ਲੱਖ ਦਾ ਇਨਾਮ
ਜਿਸ ਕਾਰਨ ਹੁਣ ਉੱਤਰ ਪ੍ਰਦੇਸ਼ ਦੇ ਹਿੰਦੂ ਯੁਵਾ ਵਾਹਿਨੀ ਸੰਘ ਨੇ, ਨਵਜੋਤ ਸਿੱਧੂ ਦਾ ਸਿਰ ਕੱਟ ਕੇ ਲਿਆਉਣ ਵਾਲੇ ਨੂੰ ਇੱਕ ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਸਿਆਸਤਦਾਨਾਂ ਦਾ ਇੱਕ ਦੂਜੇ ਖਿਲਾਫ ਬਿਆਨਬਾਜ਼ੀਆਂ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਹੁਣ ਦੇਖਣਾ ਹੋਵੇਗਾ ਕਿ ਨਜਵੋਤ ਸਿੰਘ ਸਿੱਧੂ ਆਪਣਾ ਗਲਾ ਠੀਕ ਹੁੰਦਿਆਂ ਹੀ ਇਸ ਬਿਆਨ ਦਾ ਕੀ ਜਵਾਬ ਦਿੰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.