News

ਕੋਵਿਡ-19 ਦੀ ਤੀਜੀ ਲਹਿਰ ਨੂੰ ਰੋਕਣ ਲਈ ਕੀਤਾ ਜਾਵੇਗਾ 100 ਫੀਸਦੀ ਟੀਕਾਕਰਨ, ਮੁਹਿੰਮ ਸ਼ੁਰੂ – ਸੁਰਭੀ ਮਲਿਕ

-ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਅਧਿਕਾਰੀਆਂ ਨੂੰ ਮੇਰਾ ਬਚਨ 100 ਫੀਸਦੀ ਟੀਕਾਕਰਨ ਸਬੰਧੀ ਪ੍ਰਣ ਦਿਵਾਇਆ

-100 ਫੀਸਦੀ ਟੀਕਾਕਰਨ ਮੁਕੰਮਲ ਕਰਨ ਲਈ 28 ਜੂਨ ਤੋਂ ਰੋਜਾਨਾ 25-25 ਪਿੰਡਾਂ ਵਿੱਚ ਲਗਾਏ ਜਾਣਗੇ ਕੈਂਪ

-ਸ਼ਹਿਰਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੀਆਂ ਗੱਡੀਆਂ ਵਿੱਚ ਹੀ ਲਗਾਏ ਜਾਣਗੇ ਟੀਕੇ, ਘਰ ਘਰ ਟੀਕਾਕਰਨ ਦੀ ਵੀ ਚੱਲੇਗੀ ਮੁਹਿੰਮ

ਫਤਹਿਗੜ੍ਹ ਸਾਹਿਬ, 23 ਜੂਨ

ਜ਼ਿਲ੍ਹੇ ਵਿੱਚ ਕੋਵਿਡ-19 ਦੀ ਤੀਜੀ ਲਹਿਰ ਨੂੰ ਰੋਕਣ ਲਈ ਜੰਗੀ ਪੱਧਰ ਤੇ ਟੀਕਾਕਰਨ ਕੀਤਾ ਜਾਵੇਗਾ ਤਾਂ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਬੱਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਮੇਰਾ ਬਚਨ 100 ਫੀਸਦੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਜਿਲ੍ਹੇ ਦੇ ਅਧਿਕਾਰੀਆਂ ਨੂੰ ਮੇਰਾ ਬਚਨ 100 ਫੀਸਦੀ ਟੀਕਾਕਰਨ ਸਬੰਧੀ ਪ੍ਰਣ ਦਿਵਾਉਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ 28 ਜੂਨ ਤੋਂ ਰੋਜਾਨਾਂ ਜਿਲ੍ਹੇ ਦੇ 25 ਪਿੰਡਾਂ ਵਿੱਚ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾਵੇਗਾ, ਜਿਸ ਤਹਿਤ ਜਿਲ੍ਹੇ ਦੇ 455 ਪਿੰਡਾਂ ਅਤੇ 05 ਸ਼ਹਿਰਾਂ ਦੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ 100 ਫੀਸਦੀ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪਾਂ ਸਬੰਧੀ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਤੋਂ ਹੀ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਕੈਂਪਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸਮੂਲੀਅਤ ਯਕੀਨੀ ਬਣਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਸਵੇਰੇ 08 ਵਜੇ ਸੁਰੂ ਹੋ ਕੇ ਦੁਪਿਹਰ 02 ਵਜੇ ਤੱਕ ਚੱਲਣਗੇ। ਇਸ ਉਪਰੰਤ ਜਿਹੜੇ ਲੋਕ ਟੀਕਾਕਰਨ ਤੋਂ ਵਾਝੇ ਰਹਿ ਜਾਣਗੇ ਉਨ੍ਹਾਂ ਨੂੰ ਦੂਜੇ ਦਿਨ ਫਿਰ ਕੈਪ ਲਗਾ ਵੈਕਸੀਨੇਸਨ ਲਗਾਈ ਜਾਵੇਗੀ, ਇਸ ਤੋਂ ਇਲਾਵਾ ਜੋ ਲੋਕੀ ਕੈਂਪ ਵਿੱਚ ਜਾਣ ਤੋ ਅਸ਼ਮੱਰਥ ਹੋਣਗੇ ਉਨ੍ਹਾਂ ਦਾ ਘਰ ਘਰ ਜਾ ਕੇ ਟੀਕਾਕਰਨ ਕੀਤਾ ਜਾਵੇਗਾ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੀਆਂ ਗੱਡੀਆਂ ਵਿੱਚ ਹੀ ਟੀਕੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪਾਂ ਨੂੰ 100 ਫੀਸਦੀ ਕਾਮਯਾਬ ਕਰਨ ਲਈ ਪਿੰਡ ਪੱਧਰ ਤੇ ਅਧਿਕਾਰੀਆਂ ਅਤੇ ਪਿੰਡ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਚੌਕੀਦਾਰਾਂ ਦੀਆਂ ਟੀਮਾਂ ਬਣਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ ਲਗਵਾਉਣ ਲਈ ਜਾਗਰੂਕ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸਮੂਹ ਐਸ.ਐਮ.ਓ. ਵਲੋਂ ਰੋਜਾਨਾ ਲਗਾਏ ਜਾਣ ਵਾਲੇ ਕੈਂਪਾ ਦੀ ਸੁਪਰਵਿਜਨ ਨਿੱਜੀ ਪੱਧਰ ਤੇ ਕੀਤੀ ਜਾਵੇਗੀ ।

ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ
ਮੁਹਿੰਮ ਸਬੰਧੀ ਸਕੂਲੀ ਬੱਚਿਆ ਵਿੱਚ ਸਿਰਲੇਖ ” ਮੇਰਾ ਵਚਨ 100 ਫੀਸਦੀ
ਟੀਕਾਕਰਨ ਫਤਿਹਗੜ੍ਹ ਸਾਹਿਬ” ਅਧੀਨ ਡਰਾਇੰਗ ਪ੍ਰਤੀਯੋਗਿਤਾ ਕਰਵਾਕੇ ਉਸਦੇ
ਪੋਸਟਰ 10 ਜੁਲਾਈ ਤੱਕ ਜਿਲ੍ਹਾ ਪ੍ਰਸ਼ਾਸਨ ਨੂੰ ਭੇਜੇ ਜਾਣ ਤਾਂ ਜੋ ਇਸ ਪ੍ਰਤੀਯੋਗਿਤਾ
ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਸਨਮਾਨਿਤ
ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਵਿੱਚ ਮੁਹਿੰਮ ਨੂੰ ਸਫਲ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੂਪ੍ਰਿਤਾ ਜੋਹਲ ਨੋਡਲ ਅਫਸਰ ਹੋਣਗੇ ਅਤੇ ਪੇਂਡੂ ਖੇਤਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਹਰਦਿਆਲ ਸਿੰਘ ਚੱਠਾ ਨੋਡਲ ਅਧਿਕਾਰੀ ਹੋਣਗੇ। ਉਨ੍ਹਾਂ ਸਮੂਹ ਬੀ ਡੀ ਪੀ ਓ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਲਗਾਉਣ ਲਈ ਪਿੰਡਾਂ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਧਾਰਮਿਕ ਸਥਾਨਾਂ ਦੀ ਚੋਣ ਕਰਨ ਅਤੇ ਟੀਕਾਕਰਨ ਸਬੰਧੀ ਜਾਗਰੂਕ ਕਰਨ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਵਿਚ ਸਮੂਹ ਕਾਰਜ ਸਾਧਕ ਅਫਸਰ ਵਾਰਡ ਪੱਧਰ ਤੇ ਕੈਂਪ ਲਗਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਵਿਭਾਗਾਂ ਦੀਆਂ ਸਕੀਮਾਂ ਨਾਲ ਜੁੜੇ ਲੋਕਾਂ ਨੂੰ ਟੀਕਾਕਰਨ ਸਬੰਧੀ ਜਾਗਰੂਕ ਕਰਨ ਤਾਂ ਜੋ ਮਿੱਥੇ ਸਮੇਂ ਅੰਦਰ ਜਿਲ੍ਹੇ ਦਾ ਟੀਕਾਕਰਨ ਦਾ ਮਿੱਥਿਆ ਟੀਚਾ ਪੂਰਾ ਕਰਕੇ ਕੋਵਿਡ19 ਦੀ ਮਹਾਂਮਾਰੀ ਤੋਂ ਨਿਜਾਤ ਪਾਈ ਜਾ ਸਕੇ ਅਤੇ ਲੋਕ ਪਹਿਲਾਂ ਵਾਂਗ ਆਪਣੀ ਆਮ ਜਿੰਦਗੀ ਜੀਅ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਸਬੰਧੀ ਹਰ ਇੱਕ ਜਾਣਕਾਰੀ ਜਿਲ੍ਹਾ ਲੋਕ ਸੰਪਰਕ ਅਫਸਰ ਦੇ ਫੇਸਬੁੱਕ ਪੇਜ https://m.facebook.com/FatehgarhSahibDPRO ਤੇ ਉਪਲੱਬਧ ਹੋਵੇਗੀ। ਇਸਤੋਂ ਇਲਾਵਾ ਜੋ ਕੋਈ ਵਿਅਕਤੀ ਆਪਣੀ ਫੋਟੋ ਜਾਂ ਵੀਡੀਓ ਸਾਂਝੀ ਕਰਨੀ ਚਾਹੁੰਦਾ ਹੋਵੇ ਤਾਂ ਉਹ ਹੈਸਟੇਗ #Mera_vachan_100_Fgs ਤੇ ਆਪਣੇ ਆਪ ਨੂੰ ਟੈਗ ਕਰ ਸਕਦਾ ਹੈ।
ਇਸ ਮੌਕੇ ਐਸ ਡੀ ਐਮ ਫਤਹਿਗੜ੍ਹ ਸਾਹਿਬ ਡਾ ਸੰਜੀਵ ਕੁਮਾਰ, ਐਸ ਡੀ ਐਮ ਬਸੀ ਪਠਾਣਾ ਸ.ਜਸਪ੍ਰੀਤ ਸਿੰਘ, ਐਸ ਡੀ ਐਮ ਅਮਲੋਹ ਆਨੰਦ ਸਾਗਰ ਸ਼ਰਮਾਂ, ਐਸ ਡੀ ਐਮ ਖਮਾਣੋਂ ਸ੍ਰੀ ਅਰਵਿੰਦ ਗੁਪਤਾ, ਸਿਵਲ ਸਰਜਨ ਡਾ ਮਹਿੰਦਰ ਸਿੰਘ ਤੋਂ ਇਲਾਵਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button