Breaking NewsD5 specialNewsPoliticsPunjab

ਨਵਜੋਤ ਸਿੱਧੂ ਤੋਂ ਬਾਅਦ ਹੁਣ ਸਰਨਾ ‘ਤੇ ਪੈ ਗਿਆ ਰੌਲਾ? ਪੱਤਰਕਾਰ ਨੂੰ ਬਾਹੋਂ ਫੜ ਬਾਹਰ ਕੱਢ ਥਾਣੇ ਕਰਾ ਤਾ ਪਰਚਾ! (ਵੀਡੀਓ)

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਵੱਲੋਂ ਮੀਡੀਆ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਏਜੰਸੀ ਏ.ਐਨ.ਆਈ. ਦੇ ਪੱਤਰਕਾਰ ਨੇ ਸਰਨਾ ਤੋਂ ਇੱਕ ਸਵਾਲ ਪੁੱਛਿਆ ਸੀ, ਜਿਸ `ਤੇ ਸਰਨਾ ਤੈਸ਼ `ਚ ਆ ਗਏ ਤੇ ਆਪਣੇ ਸਹਾਇਕ ਸਮੇਤ ਪੱਤਰਕਾਰ ਨਾਲ ਉਲਝ ਗਏ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪੱਤਰਕਾਰ ਸਰਨਾ ਦੇ ਘਰ ਗਏ ਸਨ ਪਰ ਹਰਵਿੰਦਰ ਸਿੰਘ ਸਰਨਾ ਪੱਤਰਕਾਰ ਦੇ ਸਵਾਲਾਂ ‘ਤੇ ਇੰਨੇ ਖ਼ਫ਼ਾ ਹੋਏ ਕਿ ਪੱਤਰਕਾਰ ਨੂੰ ਨਾ ਸਿਰਫ ਘਰੋਂ ਬਾਹਰ ਜਾਣ ਨੂੰ ਕਿਹਾ ਸਗੋਂ ਉਸਨੂੰ ਬਗੈਰ ਇਜਾਜ਼ਤ ਘਰ `ਚ ਆਉਣ ‘ਤੇ ਹੱਥੋਪਾਈ ਵੀ ਕੀਤੀ।

Read Also ਪੰਥ ‘ਚੋਂ ਕੱਢੀਆਂ ਗਈਆਂ ਸਿੱਖ ਸ਼ਖਸੀਅਤਾਂ ਦੇ ਹੱਕ ‘ਚ ਨਿੱਤਰੇ : ਸਰਨਾ

ਏ.ਐਨ.ਆਈ. ਦੇ ਟਵੀਟ ਮੁਤਾਬਕ ਪੱਤਰਕਾਰ ਨੇ ਸਰਨਾ ਤੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ ਦੀ ਵਿਦਾਇਗੀ ਪਾਰਟੀ `ਚ ਸ਼ਾਮਲ ਹੋਣ ਸਬੰਧੀ ਸਵਾਲ ਪੁੱਛਿਆ ਸੀ। ਇਸੇ ਸਵਾਲ `ਤੇ ਹਰਵਿੰਦਰ ਸਰਨਾ ਪੱਤਰਕਾਰ ਅਤੇ ਉਸ ਦੇ ਕੈਮਰਾਮੈਨ ਨਾਲ ਗਰਮ ਹੋ ਗਏ। ਹਰਵਿੰਦਰ ਸਿੰਘ ਸਰਨਾ, ਦਿੱਲੀ ਦੇ ਪ੍ਰਮੁਖ ਸਿਖ ਆਗੂ ਪਰਮਜੀਤ ਸਿੰਘ ਸਰਨਾ ਦੇ ਭਰਾ ਹਨ। ਇਸ ਮਾਮਲੇ `ਚ ਸਾਡੇ ਸਹਿਯੋਗੀ ਪੱਤਰਕਾਰ ਨੇ ਜਦੋਂ ਹਰਵਿੰਦਰ ਸਿੰਘ ਸਰਨਾ ਦੇ ਨਾਲ ਫੋਨ `ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਪੱਤਰਕਾਰ ਦੇ ਨਾਲ ਹੋਈ ਸਾਰੀ ਗੱਲਬਾਤ ਬਾਰੇ ਦੱਸਿਆ।

ਇੱਕ ਪਾਸੇ ਜਿੱਥੇ ਏ.ਐਨ.ਆਈ. ਦੇ ਪੱਤਰਕਾਰ ਮੁਤਾਬਕ ਸਰਨਾ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ `ਤੇ ਪੁੱਛੇ ਗਏ ਸਵਾਲ `ਤੇ ਉਨ੍ਹਾਂ ਨਾਲ ਉਲਝਣ ਦੀ ਗੱਲ ਕਹਿ ਰਹੇ ਹਨ ਪਰ ਦੂਜੇ ਪਾਸੇ ਸਰਨਾ ਇਸ ਨੂੰ ਭਾਜਪਾ ਦੀ ਸਾਜ਼ਿਸ਼ ਦੱਸ ਰਹੇ ਹਨ ਪਰ ਇੱਕ ਸੀਨੀਅਰ ਆਗੂ ਵਲੋਂ ਮੀਡੀਆ ਕਰਮੀ ਨਾਲ ਇਸ ਤਰ੍ਹਾਂ ਬਦਸਲੂਕੀ ਕਰਨਾ ਕਈ ਸਵਾਲ ਵੀ ਖੜੇ ਕਰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button