Breaking NewsD5 specialNewsPoliticsPunjab

ਨਵਜੋਤ ਕੌਰ ਸਿੱਧੂ ਬਾਰੇ ਮਿੱਠੂ ਮਦਾਨ ਨੇ ਕਰ ਦਿੱਤਾ ਖ਼ੁਲਾਸਾ

ਅੰਮ੍ਰਿਤਸਰ : ਰੇਲ ਹਾਦਸਾ ਵਾਪਰਨਤੋਂ ਬਾਅਦ ਅਗਲੀ ਹੀ ਰਾਤ ਦੁਸ਼ਹਿਰੇ ਦਾ ਪ੍ਰਬੰਧਕ ਮਿੱਠੂ ਮਦਾਨ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਸਿਆਸਤਦਾਨਾਂ ਵਲੋਂ ਉਸ ਤੇ ਕਾਫੀ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ। ਕਈ ਲੀਡਰਾਂ ਵਲੋਂ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਿੱਠੂ ਨਵਜੋਤ ਸਿੰਘ ਸਿੱਧੂ ਦੇ ਘਰ ਲੁਕੇ ਹੋਏ ਹਨ ਪਰ ਹੁਣ ਮੀਡੀਆ ਸਾਹਮਣੇ ਆ ਕੇ ਮਿੱਠੂ ਨੇ ਇੱਕ-ਇੱਕ ਗੱਲ ਦਾ ਜਵਾਬ ਦਿੱਤਾ ਤੇ ਉਸ ਦਾ ਕਹਿਣਾ ਸੀ ਕਿ ਉਹ ਇਸ ਹਾਦਸੇ ਤੋਂ ਬਾਅਦ ਕਾਫੀ ਡਰ ਗਿਆ ਸੀ ਤੇ ਲੋਕ ਆਪਣਾ ਗੁੱਸਾ ਉਸ ਤੇ ਉਤਾਰ ਰਹੇ ਸਨ ਜਿਸ ਕਾਰਨ ਉਸ ਨੂੰ ਘਰ ਤੋਂ ਜਾਣਾ ਪਿਆ।

Read Also ਨਵਜੋਤ ਕੌਰ ‘ਤੇ ਪੈ ਰਿਹਾ ਹੈ ਇਨਾਮਾਂ ਦਾ ਮੀਂਹ

ਇਸ ਤੋਂ ਇਲਾਵਾ ਪੁਲਿਸ ਦੇ ਪ੍ਰਬੰਧਾਂ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਪੁਲਿਸ ਵਲੋਂ ਸਾਰੇ ਪ੍ਰਬੰਧਾਂ ਨੂੰ ਮੁਕੱਮਲ ਕਰ ਲਿਆ ਗਿਆ ਸੀ। ਪਟੜੀ ਦੂਰ ਹੋਣ ਦੇ ਬਾਵਜੂਦ ਵੀ ਇਹ ਹਾਦਸਾ ਵਾਪਰ ਗਿਆ, ਜਿਸ ਵਿਚ ਪ੍ਰਸ਼ਾਸਨ ਨੂੰ ਗਲਤ ਠਹਿਰਾਉਣਾ ਵੀ ਗਲਤ ਹੈ। ਨਵਜੋਤ ਕੌਰ ਸਿੱਧੂ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਘਟਨਾ ਵਾਪਰਣ ਤੋਂ ਪਹਿਲਾਂ ਸਿੱਧੂ ਉਥੇ ਤੋਂ ਚਲੇ ਗਏ ਸਨ, ਤੇ ਉਨ੍ਹਾਂ ਦਾ ਇਸ ਵਿੱਚ ਕੋਈ ਵੀ ਕਸੂਰ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button