Breaking News

ਨਰਸਿਮਾ ਰਾਓ ਨੇ ਗੁਜਰਾਲ ਦੀ ਗੱਲ ਮੰਨੀ ਹੁੰਦੀ ਤਾਂ 1984 ਦਾ ਸਿੱਖ ਕਤਲੇਆਮ ਨਾ ਹੁੰਦਾ : ਮਨਮੋਹਨ ਸਿੰਘ

ਨਵੀਂ ਦਿੱਲੀ, 5 ਦਸੰਬਰ, 2019 : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਖਿਆ ਹੈ ਕਿ 1984 ਵਿਚ ਤਤਕਾਲੀ ਗ੍ਰਹਿ ਮੰਤਰੀ ਨਰਸਿਮਾ ਰਾਓ ਨੇ ਜੇਕਰ ਇੰਦਰ ਕੁਮਾਰ ਗੁਜਰਾਲ ਦੀ ਗੱਲ ਮੰਨੀ ਹੁੰਦੀ ਤਾਂ 1984 ਦਾ ਸਿੱਖ ਕਤਲੇਆਮ  ਨਾ ਹੁੰਦਾ।

ਇਹ ਵੀ ਵੇਖੋ : BREAKING | ਪਹਿਲੀ ਵਾਰ Dr. Manmohan Singh ਦਾ 1984 ਸਿੱਖ ਕਤਲੇਆਮ ਬਾਰੇ ਵੱਡਾ ਖ਼ੁਲਾਸਾ
ਇਥੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ‘ਤੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਖੁਲਾਸਾ ਕੀਤਾ ਕਿ 1984 ਵਿਚ ਦੰਗੇ ਸ਼ੁਰੂ ਹੋਣ ਵਾਲੀ ਸ਼ਾਮ ਇੰਦਰ ਕੁਮਾਰ ਗੁਜਰਾਲ ਗ੍ਰਹਿ ਮੰਤਰੀ ਨਰਸਿਮਾ ਰਾਓ ਦੇ ਘਰ ਗਏ ਸਨ ਤੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਸਥਿਤੀ ਨਾਲ ਨਜਿੱਠਣ ਲਈ ਫੌਜ ਸੱਦ ਲਈ ਜਾਵੇ ਪਰ ਨਰਸਿਮਾ ਰਾਓ ਨੇ ਇਸ ‘ਤੇ ਧਿਆਨ ਨਹੀਂ ਦਿੱਤਾ।

ਇਹ ਵੀ ਵੇਖੋ : 🔴 ਸਵੇਰੇ ਸਵੇਰੇ ਵੱਡੀ ਖ਼ਬਰ | ਪਾਣੀ ਨਾ ਪੀਓ, ਬਿਆਸ ਕਾਂਡ ਦੀਆਂ ਮੱਛੀਆਂ ਵਾਂਗ ਹੋਵੇਗੀ ਮੌਤ ਸਮਾਗਮ ਦੌਰਾਨ ਡਾ. ਮਨਮੋਹਨ ਸਿੰਘ ਨੇ ਇੰਦਰ ਕੁਮਾਰ ਗੁਜਰਾਲ ਨਾਲ ਆਪਣੇ ਸੰਬੰਧਾ ਦਾ ਵੀ ਜ਼ਿਕਰ ਕੀਤਾ ਤੇ ਦੱਸਿਆ ਕਿ ਕਿਵੇਂ ਐਮਰਜੰਸੀ ਮਗਰੋਂ ਉਹਨਾਂ ਅਤੇ ਗੁਜਰਾਲ ਦੇ ਸਬੰਧ ਬਣੇ ਸਨ ਤੇ ਇਹ ਗੂੜੇ ਹੁੰਦੇ ਗਏ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button