Breaking NewsD5 specialNewsPunjab

ਨਗਰ ਨਿਗਮ ਦੀ ਹਦੂਦ ਤੋਂ ਬਾਹਰ ਡੇਅਰੀਆਂ ਸਿਫਟ ਕਰਨ ਅਤੇ ਜਗ੍ਹਾ ਦੀ ਪਛਾਣ ਕਰਨ ਸਬੰਧੀ ਹੋਈ ਮੀਟਿੰਗ

ਮੀਟਿੰਗ ‘ਚ ਮੇਅਰ, ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ, ਮੁੱਖ ਪ੍ਰਬੰਧਕ ਗਲਾਡਾ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸਨ ਹਾਜ਼ਰ
ਲੁਧਿਆਣਾ, 05 ਅਗਸਤ (000) – ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਵਧੀਕ ਮੁੱਖ ਸਕੱਤਰ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਮੇਅਰ ਕੈਂਪ ਦਫ਼ਤਰ ਵਿਖੇ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ  ਕਮਿਸ਼ਨਰ ਸ੍ਰੀ ਪਰਦੀਪ ਸਭਰਵਾਲ, ਮੁੱਖ ਪ੍ਰਸ਼ਾਸਕ ਗਲਾਡਾ ਸ੍ਰੀ ਪਰਮਿੰਦਰ ਸਿੰਘ ਗਿੱਲ ਅਤੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਲੁਧਿਆਣਾ ਵੀ ਹਾਜ਼ਰ ਸਨ।

🔴 LIVE 🔴 ਰਾਮ ਜਨਮ ਭੂਮੀ ਬਾਰੇ ਵੱਡਾ ਖ਼ੁਲਾਸਾ | ਜ਼ਹਿਰੀਲੀ ਸ਼ਰਾਬ ਦਾ ਵੀ ਭੰਨਤਾ ਭਾਂਡਾ | ਜਥੇਦਾਰ ਨੇ ਕਰਤਾ ਐਲਾਨ

ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਵਿਚਾਰ ਵਟਾਂਦਰੇ ਵਿੱਚ ਕਿਹਾ ਕਿ ਡੇਅਰੀ ਮਾਲਕਾਂ ਲਈ ਸੀ.ਐਲ.ਯੂ. ਦੀਆਂ ਦਰਾਂ ਉਨ੍ਹਾਂ ਵੱਲੋਂ ਸੁਝਾਅ ਦਿੱਤੀਆਂ ਜਾਣਗੀਆਂ, ਜਦਕਿ ਇਸ ਸਬੰਧੀ ਅੰਤਮ ਫੈਸਲਾ ਪੰਜਾਬ ਸਰਕਾਰ ਲਵੇਗੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਡੇਅਰੀਆਂ ਤਬਦੀਲ ਕਰਨ ਵਾਲੀਆਂ ਵਿਕਲਪਕ ਥਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਡੇਅਰੀਆਂ ਨੂੰ ਕੁਝ ਬਦਲਵੀਆਂ ਥਾਵਾਂ ‘ਤੇ ਤਬਦੀਲ ਕਰਨ ਲਈ ਵਚਨਬੱਧ ਹੈ ਅਤੇ ਇਸ ਦੇ ਹੱਲ ਲੱਭਣ ਲਈ ਵਿਸ਼ੇਸ਼ ਤੌਰ’ ਤੇ ਇਹ ਕਮੇਟੀ ਬਣਾਈ ਗਈ ਹੈ।

ਡਾ ਟਾਇਗਰ ਤੋਂ ਜਾਣੋ ਰੂੜੀ ਮਾਰਕਾ ਸ਼ਰਾਬ ਦਾ ਸੱਚ! Dr Tyger With Irvinder Ahluwalia || TakeCare
ਜਿਕਰਯੋਗ ਹੈ ਕਿ ਮੇਅਰ ਇਸ ਕਮੇਟੀ ਦੇ ਚੇਅਰਮੈਨ ਹਨ, ਡਿਪਟੀ ਕਮਿਸ਼ਨਰ ਲੁਧਿਆਣਾ, ਮੁੱਖ ਪ੍ਰਬੰਧਕ ਗਲਾਡਾ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੈਂਬਰ ਹਨ, ਜਦਕਿ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ ਇਸ ਕਮੇਟੀ ਦੇ ਮੈਂਬਰ/ਕਨਵੀਨਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button