Breaking NewsD5 specialEntertainmentNewsSports

ਧੋਨੀ ਦੇ ਕੋਚ ਨੇ ਦੱਸਿਆ – ਸੁਸ਼ਾਂਤ ਨੇ ਕਿਵੇਂ ਸਿੱਖਿਆ ਸੀ ਮਾਹੀ ਦਾ ‘ਹੈਲੀਕਾਪਟਰ ਸ਼ਾਟ’

ਨਵੀਂ ਦਿੱਲੀ : ਭਾਰਤ ਨੂੰ ਦੋ ਵਾਰ ਵਰਲਡ ਚੈਂਪੀਅਨ ਬਣਾਉਣ ਵਾਲੇ ਕ੍ਰਿਕੇਟ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ‘ਤੇ ਬਣੀ ਫਿਲਮ ਐਮਐਸ ਧੋਨੀ : ‘ਦ ਅਨਟੋਲਡ ਸਟੋਰੀ ‘ਚ ਧੋਨੀ ਦਾ ਕਿਰਦਾਰ ਨਿਭਾ ਕੇ ਸੁਸ਼ਾਂਤ ਸਿੰਘ ਰਾਜਪੂਤ ਨੇ ਕਾਫੀ ਵਾਹ-ਵਾਹ ਖੱਟੀ ਸੀ। ਧੋਨੀ ਦੀ ਫਿਲਮ ‘ਚ ਧੋਨੀ ਵਰਗਾ ਬਨਣ ਲਈ ਸੁਸ਼ਾਂਤ ਨੇ ਕਾਫ਼ੀ ਮਿਹਨਤ ਕੀਤੀ ਸੀ ਅਤੇ ਇਸਦੇ ਲਈ ਉਹ ਧੋਨੀ ਦੇ ਬਚਪਨ ਦੇ ਕੋਚ ਕੇਸ਼ਵ ਬਨਰਜੀ ਦੇ ਕੋਲ ਵੀ ਗਏ ਸਨ ਤਾਂ ਕਿ ਭਾਰਤੀ ਕਪਤਾਨ ਦੇ ਬਹੁਚਰਚਿਤ ਹੈਲੀਕਾਪਟਰ ਸ਼ਾਟ ਨੂੰ ਲਗਾਉਣਾ ਸਿੱਖ ਸਕਣ। ਫਿਲਮ ‘ਚ ਕਈ ਅਜਿਹੀ ਚੀਜਾਂ ਸਨ ਜੋ ਸੁਸ਼ਾਂਤ ਨੇ ਧੋਨੀ ਦੀ ਤਰ੍ਹਾਂ ਹੀ ਕੀਤੀਆਂ ਸਨ ਅਤੇ ਹੈਲੀਕਾਪਟਰ ਸ਼ਾਟ ਉਨ੍ਹਾਂ ਵਿਚੋਂ ਇੱਕ ਸੀ।

Big Breaking-Ex DGP Sumedh Singh Saini ਖਿਲਾਫ ਕਿਡਨੈਪਿੰਗ ਮਾਮਲੇ ਚ ਹੋਈ ਸੁਣਵਾਈ, ਵੱਡਾ ਝਟਕਾ

ਇਸ ਫਿਲਮ ਵਿੱਚ ਬਨਰਜੀ ਦੇ ਰੋਲ ਨੂੰ ਅਭਿਨੇਤਾ ਰਾਜੇਸ਼ ਸ਼ਰਮਾ ਨੇ ਨਿਭਾਇਆ ਸੀ। ਬਨਰਜੀ ਨੇ ਕਿਹਾ ਸੁਸ਼ਾਂਤ ਕਾਫ਼ੀ ਚੰਗੇ ਇਨਸਾਨ ਸਨ ਅਤੇ ਉਨ੍ਹਾਂ ਨੇ ਫਿਲਮ ਲਈ ਹੈਲੀਕਾਪਟਰ ਸ਼ਾਟ ਅਤੇ ਧੋਨੀ ਦੇ ਤੌਰ ਤਰੀਕੇ ਸਿੱਖਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਬਨਰਜੀ ਨੇ ਕਿਹਾ ਉਹ ਬਹੁਚ ਚੰਗੇ ਇਨਸਾਨ ਸਨ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਮੇਰੇ ਤੋਂ ਪੁੱਛਦੇ ਸਨ ਕਿ ਮਾਹੀ ਕਿਵੇਂ ਖੇਡਦਾ ਹੈ, ਉਸਦੇ ਚਿਹਰੇ ਦੇ ਹਾਵਭਾਵ ਕੀ ਹੁੰਦੇ ਹਨ, ਉਹ ਕਾਫ਼ੀ ਫੋਕਸ ਸਨ। ਤੁਸੀ ਨਹੀਂ ਕਹਿ ਸਕਦੇ ਕਿ ਉਹ ਧੋਨੀ ਨਹੀਂ ਹਨ। ਅੱਜ ਮੇਰੇ ਕੋਲ ਸਿਰਫ ਯਾਦਾਂ ਹਨ। ਮੈਂ ਡੂੰਘੇ ਸਦਮੇ ‘ਚ ਹਾਂ।

Big Breaking-ਕੋਰੋਨਾ ਵਾਇਰਸ ਨੇ ਇੱਕ ਹੋਰ ਪੁਲਿਸ ਅਫ਼ਸਰ ਲਿਆ ਚਪੇਟ ‘ਚ

ਸੁਸ਼ਾਂਤ ਨੇ ਮੁੰਬਈ ਸਥਿਤ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੇ ਘਰ ਵਿੱਚ ਕੰਮ ਕਰਨ ਵਾਲਿਆਂ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਸੁਸ਼ਾਂਤ ਦੇ ਦੇਹਾਂਤ ਨਾਲ ਖੇਡ ਜਗਤ ‘ਚ ਵੀ ਸੋਗ ਦੀ ਲਹਿਰ ਹੈ। ਕਪਤਾਨ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਰਵੀ ਸ਼ਾਸਤਰੀ,ਅਨਿਲ ਕੁੰਬਲੇ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਟੈਨਿਸ ਖਿਡਾਰੀ ਸਾਨੀਆ ਮਿਰਜ਼ਾ, ਕੁਸ਼ਤੀ ਖਿਡਾਰੀ ਬਜਰੰਗ ਪੁਨਿਆ ਨੇ ਸੁਸ਼ਾਂਤ ਨੂੰ ਸ਼ਰਧਾਂਜ਼ਲੀ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button