Breaking NewsD5 specialIndiaNewsPunjab

ਧਰਨੇ ਲਈ ਪੰਜਾਬ ਭਵਨ ਤੋਂ ਵਿਧਾਇਕਾਂ ਅਤੇ ਮੰਤਰੀਆਂ ਦਾ ਜੰਤਰ – ਮੰਤਰ ਲਈ ਪੈਦਲ ਮਾਰਚ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਨੂੰ ਰਾਸ਼ਟਰਪਤੀ ਵੱਲੋਂ ਮੁਲਾਕਾਤ ਲਈ ਸਮਾਂ ਨਾ ਦਿੱਤੇ ਜਾਣ ‘ਤੇ ਦਿੱਲੀ ਦੇ ਪੰਜਾਬ ਭਵਨ ‘ਚ ਇਕੱਠੇ ਹੋਏ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਜੰਤਰ ਮੰਤਰ ‘ਤੇ ਧਰਨਾ ਦੇਣ ਲਈ ਪੈਦਲ ਹੀ ਕੂਚ ਕਰ ਦਿੱਤਾ ਹੈ। ਇਹ ਧਰਨਾ ਪਹਿਲਾਂ ਰਾਜਘਾਟ ‘ਤੇ ਸੁਨਿਸਚਿਤ ਕੀਤਾ ਗਿਆ ਸੀ ਪਰ ਸੁਰੱਖਿਆ ਇੰਤਜ਼ਾਮਾਂ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਦੇ ਕਹਿਣ ‘ਤੇ ਧਰਨੇ ਦਾ ਸਥਾਨ ਬਦਲ ਦਿੱਤਾ ਗਿਆ ਹੈ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤੈਨਾਤ ਕੀਤੇ ਗਏ ਹਨ।

ਧਰਨੇ ਤੋਂ ਪਹਿਲਾਂ ਹੀ ਕਾਂਗਰਸੀ ਮੰਤਰੀਆਂ ਦਾ ਪਿਆ ਦਿੱਲੀ ਪੁਲਿਸ ਨਾਲ ਪੰਗਾ ! ਸਿੱਧੂ ਤੇ ਰਾਜਾ ਵੜਿੰਗ ਹੋ ਗਏ ਸਿੱਧੇ !

ਵਿਧਾਇਕ ਅਤੇ ਮੰਤਰੀ ਖੇਤੀਬਾੜੀ ਕਾਨੂੰਨਾਂ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਦੇਣਗੇ। ਬੁੱਧਵਾਰ ਦੁਪਹਿਰ ਰਾਜਘਾਟ ‘ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਸਨਮਾਨ ਕਰਨ ਤੋਂ ਬਾਅਦ ਜੰਤਰ-ਮੰਤਰ ਪਹੁੰਚਣਗੇ। ਇਸ ਸਬੰਧ ‘ਚ ਇੱਕ ਟਵੀਟ ‘ਚ ਕੈਪਟਨ ਨੇ ਕਿਹਾ- ਰਾਜ ਘਾਟ ‘ਤੇ ਮਹਾਤਮਾ ਗਾਂਧੀ ਜੀ ਨੂੰ ਸਨਮਾਨ ਦੇਣ ਲਈ ਦਿੱਲੀ ਜਾ ਰਿਹਾ ਹਾਂ। ਅਸੀਂ ਆਪਣੇ ਕਿਸਾਨਾਂ ਦੇ ਮੁੱਦਿਆਂ ਨੂੰ ਉਠਾਵਾਂਗੇ ਅਤੇ ਕੇਂਦਰ ਵੱਲੋਂ ਪੰਜਾਬ ਨੂੰ ਮਾਲ ਗੱਡੀਆਂ ਦੀ ਤੁਰੰਤ ਬਹਾਲੀ ਦੀ ਮੰਗ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button