Breaking NewsD5 specialNewsPoliticsPunjab

ਐਤਕੀਂ ਤਾਂ ਭਗਵੰਤ ਮਾਨ ਨੇ ਹੱਦ ਈ ਕਰਤੀ, ਕੈਪਟਨ ਦੇ ਅਜਿਹਾ ਪਿਆ ਮਗਰ, ਹਸਾ-ਹਸਾ ਲੋਕ ਕਰਤੇ ਦੂਹਰੇ

ਬਠਿੰਡਾ : ਬਠਿੰਡਾ ਵਿਖੇ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪੁੱਜੇ ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧੇ। ਭਗਵੰਤ ਮਾਨ ਨੇ ਨਿਸ਼ਾਨਾ ਸਾਧਦੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਮਹਾਰਾਜਾ ਕੁੰਭਕਰਨ ਹੈ ਦਿੱਲੀ ਦੇ ਮੁੱਖ ਮੰਤਰੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ਧ੍ਰੋਹੀ ਕਿਹਾ ਹੈ ਅਸੀਂ ਦੱਸਦੇ ਹਾਂ ਦੇਸ਼ ਦੇਸ਼ਧਰੋਹੀ ਕੌਣ ਹੈ। ਖੁਦ ਕੈਪਟਨ ਅਮਰਿੰਦਰ ਸਿੰਘ ਹਨ ਜੋ ਕਿ ਪਾਕਿਸਤਾਨ ਦੇ ਮਹਿਮਾਨ ਅਰੂਸਾ ਆਲਮ ਨੂੰ ਬਿਠਾ ਕੇ ਘਰ ਰੱਖਿਆ ਹੈ।

ਸੁਖਬੀਰ ਬਾਦਲ ਨੇ ਖੁਸ਼ ਕੀਤੇ ਲੋਕ, ਵੋਟਾਂ ਦਾ ਮੋੜਿਆ ਮੁੱਲ, ਕੀਤਾ ਵੱਡਾ ਐਲਾਨ

ਇਹ ਮਾਮਲਾ ਹੁਣ ਨਿੱਜੀ ਨਹੀਂ ਰਿਹਾ ਅਰੂਸਾ ਆਲਮ ਵਾਲਾ ਕਿਹਾ ਹੁਣ ਤਾਂ ਲੋਕ ਮੰਗ ਪੱਤਰ ਵੀ ਅਰੂਸਾ ਆਲਮ ਦੇ ਨਾਮ ਉੱਤੇ ਦੇਣ ਲੱਗੇ ਸੋਚਦੇ ਹਨ ਕਿ ਪਤਾ ਇਹਦੀ ਸੁਣ ਲਵੇ। ਸਾਡੀ ਤਾਂ ਮੰਗ ਹੈ ਕੁੰਭਕਰਨ ਸਾਹਿਬ ਤੋਂ ਕਿ ਹੁਣ ਤੁਸੀਂ ਮਸਾਂ ਜਾਗੇ ਹੋ ਜੋ ਹੋਰ ਪੰਜਾਬ ਦੀਆਂ ਮੰਗਾਂ ਹਨ ਉਨ੍ਹਾਂ ਵੱਲ ਵੀ ਧਿਆਨ ਦੇ ਦਿਓ ਕੀ ਪਤਾ ਤੁਸੀਂ ਕਦੋਂ ਸੌਂ ਜਾਓ।  ਭਗਵੰਤ ਮਾਨ ਨੇ ਕਿਹਾ ਕਿ ਨਾਈਟ ਕਰਫਿਊ ਤਾਂ ਲਾਇਆ ਹੈ ਕਿਉਂਕਿ ਇਨ੍ਹਾਂ ਦੇ ਇਨਲੀਗਲ ਕੰਮ ਚੱਲਦੇ ਹਨ। ਸ਼ਰਾਬ ਟਾਉਂਦੇ ਹਨ ਮਾਈਨਿੰਗ ਹੁੰਦੀ ਹੈ ਰੇਤ ਦੀ, ਰਾਤ ਨੂੰ ਟਿੱਪਰ ਚੱਲਦੇ ਹਨ ਅਤੇ ਰਾਤ ਨੂੰ ਜੇ ਸੀ ਬੀ ਮਸ਼ੀਨਾਂ ਚੱਲਦੀਆਂ ਹਨ ਤਾਂ ਕਰਕੇ ਉੱਥੇ ਜਾ ਕੇ ਕੋਈ ਵੀਡੀਓ ਨਾ ਬਣਾ ਲਵੇ ਪੱਤਰਕਾਰ ਤਾਂ ਕਰਫਿਊ ਲਾਇਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button