ਧਮਾਕੇ ‘ਤੇ ਬਿਆਨ ਦੇ ਕੇ ਫਸੇ Phoolka, ਮਾਫ਼ੀ ਮੰਗ ਕੇ ਵੀ ਨੀਂ ਛੁੱਟਣਾ ਖਹਿੜਾ! (ਵੀਡੀਓ)
ਅੰਮ੍ਰਿਤਸਰ : ਅੰਮ੍ਰਿਤਸਰ ਬੰਬ ਧਮਾਕੇ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਐੱਚ.ਐੱਸ.ਫੂਲਕਾ ਨੇ ਭਾਰਤੀ ਫੌਜ ਖਿਲਾਫ ਬਿਆਨ ਦਿੱਤਾ ਤਾਂ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਦੇ ਥਾਣੇ ਵਿੱਚ ਫੂਲਕਾ ਖਿਲਾਫ ਸ਼ਿਕਾਇਤ ਕਰ, ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਅਸਲ ਚ ਫੂਲਕਾ ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ ਪਿੱਛੇ ਭਾਰਤੀ ਫੌਜ ਮੁਖੀ ਬਿਪਿਨ ਰਾਵਤ ਦਾ ਹੱਥ ਹੋ ਸਕਦਾ ਹੈ। ਉਧਰ ਫੂਲਕਾ ਦੇ ਇਸ ਬਿਆਨ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਫੂਲਕਾ ਖਿਲਾਫ ਬਣਦੀਆਂ ਧਾਰਵਾਂ ਹੇਠ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
Read Also ਅਦਲੀਵਾਲਾ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀਆਂ ਦਾ ਆਇਆ ਵੱਡਾ ਬਿਆਨ, ਕਿਹਾ …
ਇਸ ਦੇ ਨਾਲ ਹੀ ਵੇਰਕਾ ਨੇ ਫੂਲਕਾ ਖਿਲਾਫ ਦੇਸ਼ਧ੍ਰੋਹੀ ਦਾ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਰਾਜ ਕੁਮਾਰ ਵੇਰਕਾ ਨੇ ਐੱਚ.ਐੱਸ.ਫੂਲਕਾ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ ਪਰ ਦੂਜੇ ਪਾਸੇ ਫੂਲਕਾ ਨੇ ਆਪਣੇ ਵਿਰੋਧੀਆਂ ਤੇ ਉਨ੍ਹਾਂ ਦੇ ਗਲਤ ਮਤਲਬ ਕੱਢਣ ਦੇ ਇਲਜ਼ਾਮ ਲਗਾਏ ਹਨ। ਫੂਲਕਾ ਮੁਤਾਬਕ ਉਹ ਮਾਮਲੇ ਪਿਛੇ ਸਰਕਾਰਾਂ ਦੇ ਮਨਸੂਬਿਆਂ ਦੀ ਗੱਲ ਆਖ ਜ਼ਰੂਰ ਆਖ ਰਹੇ ਹਨ ਪਰ ਉਨ੍ਹਾਂ ਫੌਜ ਮੁਖੀ ਖਿਲਾਫ ਕੋਈ ਵੀ ਗਲਤ ਬਿਆਨਬਾਜ਼ੀ ਨਹੀਂ ਕੀਤੀ। ਫਿਲਹਾਲ ਇਹ ਮਾਮਲੇ ਸਿਆਸੀ ਰੰਗ ਫੜ੍ਹ ਚੁੱਕਿਆ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਫੂਲਕਾ ਖਿਲਾਫ ਮਾਮਲਾ ਦਰਜ ਕਰਦੀ ਹੈ ਜਾਂ ਨਹੀਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.