Breaking NewsD5 specialIndiaNewsTop News

ਦ੍ਰੌਪਦੀ ਮੁਰਮੂ ਦੇ ਪਿੰਡ ‘ਚ ਨਹੀਂ ਪਹੁੰਚੀ ਅੱਜ ਤੱਕ ਬਿਜਲੀ

ਓਡੀਸ਼ਾ : ਰਾਸ਼ਟਰਪਤੀ ਅਹੁਦੇ ਲਈ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਆਪਣੇ ਨਾਂ ਦੇ ਐਲਾਨ ਮਗਰੋਂ ਚਰਚਾ ’ਚ ਹੈ। ਭਾਵੇਂ ਹੀ ਉਹ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ’ਤੇ ਪਹੁੰਚਣ ਦੇ ਨੇੜੇ ਹੈ ਪਰ ਸਭ ਤੋਂ ਵੱਡੀ ਬਦਕਿਸਮਤੀ ਹੈ ਕਿ ਉਨ੍ਹਾਂ ਦੇ ਜੱਦੀ ਪਿੰਡ ਅੱਜ ਵੀ ਬਿਜਲੀ ਦੀ ਰੌਸ਼ਨੀ ਤੋਂ ਦੂਰ ਹੈ। ਦ੍ਰੌਪਦੀ ਨੂੰ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਮਗਰੋਂ ਓਡੀਸ਼ਾ ਸਰਕਾਰ ਹਰਕਤ ’ਚ ਆਈ ਹੈ ਅਤੇ ਮਯੂਰਭੰਜ ਜ਼ਿਲ੍ਹੇ ’ਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਉਪਾਰਬੇੜਾ ਦੇ ਇਕ ਹਿੱਸੇ ’ਚ ਬਿਜਲੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Lok manch : ਬਜਟ ਸੈਸ਼ਨ ’ਤੇ CM ਮਾਨ ਨੇ ਬਾਗੋ-ਬਾਗ ਕਰਤੇ ਲੋਕ! D5 Channel Punjabi

ਮੀਡੀਆ ਰਿਪੋਰਟ ਮੁਤਾਬਕ ਹਾਲਾਂਕਿ ਮੁਰਮੂ ਹੁਣ ਇਸ ਪਿੰਡ ’ਚ ਨਹੀਂ ਰਹਿੰਦੀ। ਉਹ ਦਹਾਕੇ ਪਹਿਲਾਂ ਉਪਾਰਬੇੜਾ ਤੋਂ ਕਰੀਬ 20 ਕਿਲੋਮੀਟਰ ਦੂਰ ਕੁਸੂਮ ਬਲਾਕ ਤਹਿਤ ਆਉਣ ਵਾਲੇ ਇਕ ਛੋਟੇ ਜਿਹੇ ਸ਼ਹਿਰ ਰਾਏਰੰਗਪੁਰ ’ਚ ਸ਼ਿਫਟ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਆਪਣੇ ਮੋਬਾਇਲ ਫੋਨ ਚਾਰਜ ਕਰਨ ਲਈ ਦੂਜੇ ਕਸਬੇ ’ਚ ਜਾਂਦੇ ਹਨ।

ਬਜਟ ਸੈਸ਼ਨ ’ਤੇ ਤੋਹਫ਼ਾ, ਮਾਨ ਸਰਕਾਰ ਨੇ ਦਿੱਤੇ ਖੁੱਲੇ ਗੱਫ਼ੇ, ਸੰਗਰੂਰ ਚੋਣ ’ਚ ਹਾਰ ਦਾ ਅਸਰ | D5 Channel Punjabi

ਇਕ ਰਿਪੋਰਟ ਮੁਤਾਬਕ ਟਾਟਾ ਪਾਵਰ ਨਾਰਥ ਓਡੀਸ਼ਾ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਅਧਿਕਾਰੀ ਅਤੇ ਕਰਮਚਾਰੀ ਮਿੱਟੀ ਦੀ ਖੋਦਾਈ ਵਾਲੀਆਂ ਮਸ਼ੀਨਾਂ, ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰ ਨਾਲ ਉਪਾਰਬੇੜਾ ਗਏ ਹਨ, ਤਾਂ ਕਿ ਉਸ ਹਿੱਸੇ ’ਚ ਬਿਜਲੀ ਦੀ ਸਪਲਾਈ ਯਕੀਨੀ ਕੀਤੀ ਜਾ ਸਕੇ ਜਿੱਥੇ ਪਹੁੰਚਣੀ ਬਾਕੀ ਹੈ। ਓਡੀਸ਼ਾ ਡਿਸਟ੍ਰੀਬਿਊਸ਼ਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਕੰਪਨੀ ਦੇ ਮਯੂਰਭੰਜ ਡਿਵੀਜ਼ਨ ਨੂੰ ਬਿਜਲੀਕਰਨ ਦਾ ਕੰਮ ਪੂਰਾ ਕਰਨ ਅਤੇ ਪੂਰੇ ਉਪਾਰਬੇੜਾ ਪਿੰਡ ’ਚ 24 ਘੰਟੇ ਦੇ ਅੰਦਰ ਬਿਜਲੀ ਸਪਲਾਈ ਯਕੀਨੀ ਕਰਨ ਦਾ ਹੁਕਮ ਜਾਰੀ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button