Breaking NewsD5 specialInternationalNews

ਦੋ ਮਹੀਨੇ ਤੋਂ ਕੋਮਾ ‘ਚ ਸੀ ਲੜਕਾ, ‘ਚਿਕਨ’ ਦਾ ਨਾਮ ਸੁਣਦੇ ਹੀ ਆਇਆ ਹੋਸ਼

ਤਾਈਵਾਨ : ਪਸੰਦੀਦਾ ਖਾਣੇ ਦਾ ਨਾਮ ਸੁਣਦੇ ਹੀ ਮੂੰਹ ‘ਚ ਪਾਣੀ ਆ ਜਾਂਦਾ ਹੈ ਪਰ ਤਾਈਵਾਨ ‘ਚ ਖਾਣੇ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੈ। ਦਰਅਸਲ ਪਿਛਲੇ ਦੋ ਮਹੀਨਿਆਂ ਤੋਂ ਕੋਮਾ ‘ਚ ਚੱਲ ਰਿਹਾ 18 ਸਾਲ ਦਾ ਲੜਕਾ ਉਸ ਸਮੇਂ ਕੋਮਾ ਤੋਂ ਬਾਹਰ ਆ ਗਿਆ ਜਦੋਂ ਉਸਨੇ ਚਿਕਨ ਦਾ ਨਾਮ ਸੁਣ ਲਿਆ।ਦੱਸਿਆ ਜਾ ਰਿਹਾ ਹੈ ਕਿ ਤਾਈਵਾਨ ਦੇ 18 ਸਾਲ ਦੇ ਲੜਕੇ ਚਿਊ ਨੂੰ ਚਿਕਨ ਬੇਹੱਦ ਪਸੰਦ ਸੀ ਪਰ ਉਹ ਪਿਛਲੇ 62 ਦਿਨਾਂ ਤੋਂ ਕੋਮਾ ‘ਚ ਚਲਾ ਗਿਆ ਸੀ। ਇਸ ਦੌਰਾਨ ਉਸਦੇ ਸਾਹਮਣੇ ਕਿਸੇ ਨੇ ਚਿਕਨ ਫਲੇਟ ਦਾ ਨਾਮ ਲੈ ਲਿਆ।

ਰਣਇੰਦਰ ਸਿੰਘ ‘ਤੇ ਈਡੀ ਨੇ ਕੱਸਿਆ ਸ਼ਿਕੰਜਾ !ਕੈਪਟਨ ਅਮਰਿੰਦਰ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ !

ਇਹ ਨਾਮ ਸੁਣਦੇ ਹੀ ਚਿਊ ਨੂੰ ਹੋਸ਼ ਆ ਗਿਆ। ਇਸਨੂੰ ਦੇਖਕੇ ਪਰਿਵਾਰ ਵੀ ਹੈਰਾਨ ਹੋ ਗਿਆ। ਤਾਇਵਾਨ ਦੀ ਮੀਡੀਆ ਰਿਪੋਰਟ ਮੁਤਾਬਕ ਤਾਈਵਾਨ ਦੇ ਰਹਿਣ ਵਾਲੇ ਚਿਊ ਦਾ ਕੁਝ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਹਾਦਸੇ ਦੌਰਾਨ ਉਸਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਸਿਰ ‘ਚ ਗੰਭੀਰ ਸੱਟ ਲੱਗ ਗਈ। ਹਾਦਸੇ ਤੋਂ ਤੁਰੰਤ ਬਾਅਦ ਚਿਊ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਲਾਜ਼ ਦੌਰਾਨ ਚਿਊ ਦੀ ਜਾਨ ਤਾਂ ਬਚ ਗਈ ਪਰ ਉਹ ਕੋਮਾ ‘ਚ ਚਲਾ ਗਿਆ।

ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ‘ਚ ਹੋਣਗੀਆਂ ਆਹ ਵੱਡੀਆਂ ਮੰਗਾਂ !ਮੰਗਾਂ ਨਾ ਮੰਨੀਆਂ ਤਾਂ ਕਿਸਾਨ ਕਰਨਗੇ ਆਹ ਵੱਡਾ ਕੰਮ!

ਕਰੀਬ 62 ਦਿਨਾਂ ਤੋਂ ਚਿਊ ਕੋਮਾ ‘ਚ ਹੀ ਸੀ। ਪਰਿਵਾਰ ਦਾ ਹਰ ਮੈਂਬਰ ਚਿਊ ਦੇ ਹੋਸ਼ ‘ਚ ਆਉਣ ਦੀ ਅਰਦਾਸ ਕਰ ਰਿਹਾ ਸੀ। ਰਿਪੋਰਟ ਮੁਤਾਬਕ ਚਿਊ ਦੇ ਪਰਿਵਾਰ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਚਿਊ ਦਾ ਵੱਡਾ ਭਰਾ ਉਸ ਨੂੰ ਮਿਲਣ ਲਈ ਹਸਪਤਾਲ ਪਹੁੰਚਿਆ ਅਤੇ ਉਸਨੇ ਮਜ਼ਾਕ ਦੇ ਤੌਰ ‘ਤੇ ਕਿਹਾ ਕਿ ਭਰਾ ਮੈਂ ਤੁਹਾਡਾ ਪਸੰਦਾ ਚਿਕਨ ਫਲੇਟ ਖਾਣ ਜਾ ਰਿਹਾ ਹਾਂ। ਇਸ ਤੋਂ ਬਾਅਦ ਉੱਥੇ ਦਾ ਮਾਹੌਲ ਹੀ ਬਦਲ ਗਿਆ। ਕੋਮਾ ‘ਚ ਰਹਿਣ ਤੋਂ ਬਾਅਦ ਵੀ ਉਸਦੀਆਂ ਧੜਕਣਾਂ ਤੇਜ਼ ਹੋ ਗਈਆਂ ਅਤੇ ਉਸ ਨੂੰ ਹੋਸ਼ ਆ ਗਿਆ। ਚਿਊ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button