ਗੁਰਦਾਸਪੁਰ ‘ਚ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗ ਗਈ ਹੈ। ਇਹ ਬੋਲੀ 2 ਕਰੋੜ ਦੀ ਹੈ, ਪਰ ਉਹ ਫੈਸਲਾ ਹਜੇ ਵੀ ਨਹੀਂ ਹੋਇਆ ਹੈ। ਕੱਲ੍ਹ ਇਸ ਬੋਲੀ ਦੇ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ। ਉਮੀਦਵਾਰ ਆਪ ਨੂੰ ਭਾਜਪਾ ਦਾ ਸਮਰਥਕ ਕਹਿ ਰਿਹਾ ਹੈ। 2 ਕਰੋੜ ਦੀ ਬੋਲੀ ਲਗਵਾਉਣ ਵਾਲਾ ਆਤਮਾ ਰਾਮ ਕਹਿ ਰਿਹਾ ਹੈ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਜਾਵੇਗਾ।
ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾ ਪੰਜਾਬ ਦਾ ਪਹਿਲਾ ਐਸਾ ਪਿੰਡ ਬਣਿਆ ਜਿਸ ਵਿੱਚ ਸਰਪੰਚੀ ਲੈਣ ਵਾਸਤੇ ਆਪਣੇ ਆਪ ਨੂੰ ਸਮਰਥਕ ਬੀਜੇਪੀ ਦਾ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾਈ ਹੈ। ਹੁਣ ਤੱਕ ਦਾ ਪੰਜਾਬ ਰਿਕਾਰਡ ਕਾਇਮ ਕਰ ਦਿੱਤਾ ਹੈ। ਅੱਜ ਪੰਚਾਇਤ ਘਰ ਵਿੱਚ ਪਿੰਡ ਹਰਦੋਰਵਾਲ ਦੇ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਇਗਾ ਉਹ ਹੀ ਪਿੰਡ ਦਾ ਸਰਪੰਚ ਹੋਏਗਾ। ਬੋਲੀ ਦੇਣ ਵਾਲਿਆਂ ਵਿਚ ਵਿੱਚ ਪਾਈ ਆਤਮਾ ਸਿੰਘ , ਜਸਵਿੰਦਰ ਸਿੰਘ ਬੇਦੀ, ਨਿਰਵੈਰ ਸਿੰਘ ਸ਼ਾਮਲ ਸਨ।
ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ, ਪਰ ਕੋਈ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਜਾਂ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀਂ ਆਇਆ। ਅਖੀਰ ਤਿੰਨਾਂ ਦਾਵੇਦਾਰਾਂ ‘ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.