NewsBreaking NewsIndia

ਦੋਸਤਾਂ ਨਾਲ ਖੜੇ ਵਿਦਿਆਰਥੀ ‘ਤੇ ਗੋਲ‍ੀਆਂ ਦੀ ਬਰਸਾਤ, ਮੌਤ

ਵਾਰਾਣਸੀ: ਉੱਤਰ ਪ੍ਰਦੇਸ਼ ਦੇ ਵਾਰਾਣਸੀ ‘ਚ ਸਥਿਤ ਬੀਐੱਚਯੂ ਮੰਗਲਵਾਰ ਨੂੰ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਈ। ਬੀਐੱਚਯੂ ਦੇ ਬਿੜਲਾ–ਏ ਹੋਸਟਲ ਦੇ ਬਾਹਰ ਦੋ ਬਾਈਕ ਉਤੇ ਸਵਾਰ ਵਿਦਿਆਰਥੀਆਂ ਨੇ ਦਸ ਰਾਊਂਡ ਫਾਈਰਿੰਗ ਕਰਕੇ ਬਰਖਾਸਤ ਵਿਦਿਆਰਥੀ ਦਾ ਕਤਲ ਕਰ ਦਿੱਤਾ। ਉਸਦੇ ਪੇਟ ਵਿਚ ਤਿੰਨ ਗੋਲੀਆਂ ਲੱਗੀਆਂ, ਮੌਕੇ ਤੇ ਹੀ ਸਥਾਨਕ ਪੁਲਿਸ ਪਹੁੰਚੀ ਅਤੇ ਗੰਭੀਰ ਹਾਲਤ ਵਿਚ ਪੁਲਿਸ ਉਸ ਨੂੰ ਟ੍ਰਾਮਾ ਸੈਂਟਰ ਲੈ ਗਈ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸਦੀ ਮੌਤ ਹੋ ਗਈ। ਉਥੇ ਬੀਐਚਯੂ ਪ੍ਰਸ਼ਾਸਨ ਨੇ ਵਿਦਿਆਰਥੀ ਦੇ ਕਤਲ ਬਾਅਦ ਇਕ ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ।

Read Also ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ ਬੱਸ ਸੜਕੇ ਸੁਆਹ, 4 ਮੌਤਾਂ

ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਪਿਤਾ ਨੇ ਚੀਫ਼ ਪ੍ਰੋਕਟਰ ਅਤੇ ਚਾਰ ਵਿਦਿਆਰਥੀਆਂ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਵਿਦਿਆਰਥੀ ਦੀ ਪਛਾਣ ਗੌਰਵ ਸਿੰਘ ਦੇ ਨਾਲ ਤੋਂ ਹੋਈ। ਗੌਰਵ ਸਿੰਘ ਦਾ ਹਰੀਸ਼ਚੰਦਰ ਘਾਟ ਉਤੇ ਅੰਤਿਮ ਸਸਕਾਰ ਕੀਤਾ ਗਿਆ। ਵਿਦਿਆਰਥੀ ਦੀ ਮੌਤ ਬਾਅਦ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਕੈਂਪਸ ਵਿਚ ਭਾਰੀ ਫੋਰਸ ਤੈਨਾਤ ਹੈ। ਗੌਰਵ ਸਿੰਘ ਨੂੰ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ਸੀ। ਐਮਸੀਏ ਦੀ ਪੜ੍ਹਾਈ ਦੌਰਾਨ ਅੱਗਜਨੀ ਦੀ ਇਕ ਘਟਨਾ ਦੇ ਕਾਰਨ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ।

aa Cover n8pff25m7m7ej70o8rta6orja2 20190403085319

ਗੌਰਵ ਸਿੰਘ ਮੰਗਲਵਾਰ ਸ਼ਾਮ ਬਿੜਲਾ ਹੋਸਟਲ ਚੋਰਾਹੇ ਉਤੇ ਆਪਣੇ ਕੁਝ ਦੋਸਤਾਂ ਨਾਲ ਖੜ੍ਹਾ ਸੀ। ਕਰੀਬ 6:30 ਵਜੇ ਦੋ ਬਾਈਕ ਉਤੇ ਸਵਾਰ ਚਾਰ ਵਿਦਿਆਰਥੀ ਆਏ ਅਤੇ ਗੌਰਵ ਉਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਹਮਲਾਵਰਾਂ ਨੇ ਘੱਟੋ-ਘੱਟ ਦਸ ਗੋਲੀਆਂ ਚਲਾਈਆਂ। ਗੌਰਵ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਡਿੱਗ ਗਿਆ। ਸੂਚਨਾ ਮਿਲਦੇ ਹੀ ਪ੍ਰਾਕਟੋਰੀਅਲ ਬੋਰਡ ਅਤੇ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਖ਼ਮੀ ਹਾਲਤ ਵਿਚ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੇਰ ਰਾਤ ਕਰੀਬ 1:30 ਵਜੇ ਉਸਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button