Breaking NewsD5 specialNewsPoliticsPunjab

ਦੇਸੀ ਜੱਟ ਨੇ MLA ਨੂੰ ਪਾਇਆ ਜੱਫਾ ! ਥਰ ਥਰ ਕੰਬਣ ਲੱਗੀ ਪੁਲਿਸ, ਤੱਤੇ ਹੋਏ ਕਿਸਾਨ

ਸੰਗਰੂਰ : ਅਵਾਰਾ ਪਸ਼ੂ ਜਿਥੇ ਲੋਕਾਂ ਦੀ ਜਾਨ ਦਾ ਖੋਅ ਬਣ ਰਹੇ ਹਨ ਉਥੇ ਹੀ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਅੱਕੇ ਕਿਸਾਨਾਂ ਨੇ ਅਵਾਰਾ ਪਸ਼ੂ ਗੱਡੀਆਂ ਤੇ ਟਰਾਲੀਆਂ ‘ਚ ਲੱਦ ਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਘੇਰਾ ਪਾਇਆ। ਜਿਥੇ ਵੱਡੀ ਗਿਣਤੀ ‘ਚ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਦਿਖਾਈ ਦਿੱਤੇ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਜੇਕਰ ਸਰਕਾਰ ਨੂੰ ਪਰਾਲੀ ਦਾ ਧੂੰਆਂ ਨਜ਼ਰੀਂ ਪੈਂਦਾ ਹੈ ਤਾਂ ਅਵਾਰਾ ਪਸ਼ੂ ਨਜ਼ਰ ਕਿਉਂ ਨਹੀਂ ਆਉਂਦੇ।

ਦੇਸੀ ਜੱਟ ਨੇ MLA ਨੂੰ ਪਾਇਆ ਜੱਫਾ ! ਥਰ ਥਰ ਕੰਬਣ ਲੱਗੀ ਪੁਲਿਸ, ਤੱਤੇ ਹੋਏ ਕਿਸਾਨ

ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਅਵਾਰਾ ਡੰਗਰਾਂ ‘ਤੇ ਨੱਥ ਨਾ ਪਾਈ ਤਾਂ ਵੱਡਾ ਧਰਨਾ ਦਿੱਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਅਵਾਰਾ ਪਸ਼ੂਆਂ ਨੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ ਆਏ ਦਿਨ ਕਈ ਨਿਰਦੋਸ਼ਾਂ ਦੀ ਜਾਨ ਜਾ ਰਹੀ ਹੈ। ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ।

ਪੇਂਡੂ ਮੁੰਡਿਆਂ ਦਾ ਦੇਸੀ ਜੁਗਾੜ | Cancer, Sugar ਤੇ ਗਠੀਏ ਦਾ Free ਇਲਾਜ | ਡਾਕਟਰ ਵੀ ਫੇਲ੍ਹ ਕੀਤੇ !

ਨਾ ਤਾਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸਮੇਂ ‘ਚ ਇਸ ਸਮੱਸਿਆ ਦਾ ਹੱਲ ਕੀਤਾ ਨਾ ਹੁਣ ਕੈਪਟਨ ਸਰਕਾਰ ਇਸ ‘ਤੇ ਗੌਰ ਕਰ ਰਹੀ ਹੈ। ਲਿਹਾਜ਼ਾ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਅੰਦਾਜ਼ੇ ਮੁਤਾਬਕ ਪੰਜਾਬ ‘ਚ ਕਰੀਬ ਇਕ ਲੱਖ ਤੋਂ ਵੱਧ ਅਵਾਰਾ ਪਸ਼ੂ ਸੜਕਾਂ ‘ਤੇ ਖੁੱਲ੍ਹੇਆਮ ਘੁੰਮ ਰਹੇ ਨੇ ਤੇ ਪਸ਼ੂ ਪਾਲਣ ਵਿਭਾਗ ਨਾਮ ਤੋਂ ਪਸ਼ੂ ਪਾਲਣ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button