Breaking NewsD5 specialIndiaNewsTop News

D – Mart ਦੇ ਮਾਲਿਕ ਰਾਧਾਕਿਸ਼ਨ ਦਮਾਨੀ ਨੇ ਮਾਰੀ ਵੱਡੀ ਛਲੰਗ, ਦੁਨੀਆ ਦੇ 100 ਅਮੀਰ ਲੋਕਾਂ ‘ਚ ਹੋਏ ਸ਼ਾਮਿਲ

ਨਵੀਂ ਦਿੱਲੀ : ਕਹਿੰਦੇ ਹਨ ਤੁਹਾਡੀ ਮਿਹਨਤ ਅਤੇ ਲਗਨ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ। ਦਿੱਗਜ਼ ਇਨਵੈਸਟਰ ਅਤੇ ਅਰਬਪਤੀ ਰਾਧਾਕਿਸ਼ਨ ਦਮਾਨੀ ਜੋ ਰਿਟੇਲ ਚੇਨ ਡੀਮਾਰਟ (D – Mart) ਦੇ ਮਾਲਿਕ ਹਨ, ਦੇ ਨਾਲ ਅਜਿਹਾ ਹੀ ਹੋਇਆ ਹੈ। ਉਹ ਇਕ ਹੋਰ ਭਾਰਤੀ ਅਰਬਪਤੀ ਦੁਨੀਆ ਦੇ ਸਿਖ਼ਰ ਅਮੀਰਾਂ ਦੀ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਉਣ ‘ਚ ਕਾਮਯਾਬ ਹੋ ਗਏ ਹਨ। ਬਲੂਮਬਰਗ ਬਿਲੀਨਅਰਜ਼(Bloomberg Billionaires) ਨੇ ਦੁਨੀਆ ਦੇ 100 ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਡੀ ਮਾਰਟ ਚਲਾਉਣ ਵਾਲੇ ਦਮਾਨੀ ਦੀ ਨੈੱਟਵਰਥ 19.2 ਅਰਬ ਡਾਲਰ ਹੋ ਗਈ ਹੈ। ਦੁਨੀਆ ਦੇ 100 ਸਭ ਤੋਂ ਅਮੀਰਾਂ ਵਿਚ ਦਮਾਨੀ ਇਸ ਵੇਲੇ 98ਵੇਂ ਨੰਬਰ ‘ਤੇ ਹਨ।

🔴LIVE :ਮੋਦੀ ਨੂੰ ਝਟਕਾ ! ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਹੁਣ ਫਸਿਆ ਸੁਮੇਧ ਸੈਣੀ, ਖੁੱਲ੍ਹੇ ਪੁਰਾਣੇ ਭੇਤ!

1990 ਤੋਂ ਹੀ ਵੈਲਿਊ ਸਟਾਕਸ ਵਿਚ ਨਿਵੇਸ਼
ਰਾਧਾਕ੍ਰਿਸ਼ਨ ਦਮਾਨੀ ਨੇ 1990 ਤੋਂ ਹੀ ਵੈਲਿਊ ਸਟਾਕਸ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਆਪਣੀ ਖ਼ੁਦ ਦੀ ਜਾਇਦਾਦ ਬਣਾਈ। ਇਸ ਤੋਂ ਬਾਅਦ ਦਮਾਨੀ ਡੀ ਮਾਰਟ ਦੇ ਬ੍ਰਾਂਡ ਹੇਠ ਰਿਟੇਲ ਕਾਰੋਬਾਰ ਵਿਚ ਆ ਗਏ। 2021 ਵਿੱਚ ਦਮਾਨੀ ਦੀ ਦੌਲਤ ਵਿੱਚ 29 ਫੀਸਦੀ ਭਾਵ 4.3 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਦਮਾਨੀ ਨੂੰ ਐਵੇਨਿਊ ਸੁਪਰਮਾਰਟਸ ਤੋਂ ਸਭ ਤੋਂ ਵੱਧ ਲਾਭ ਹੋਇਆ ਹੈ। ਐਵੇਨਿਊ ਸੁਪਰਮਾਰਟਸ ਦੇ ਸ਼ੇਅਰਾਂ ਵਿੱਚ 2021 ਵਿੱਚ 32 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ, ਐਵੇਨਿ ਸੁਪਰਮਾਰਟਸ ਦੇ ਸ਼ੇਅਰ ਵਧੇ ਹਨ। ਡੀ-ਮਾਰਟ ‘ਤੇ ਨਿਰੰਤਰ ਫੋਕਸ ਦੇ ਨਾਲ-ਨਾਲ ਦਮਾਨੀ ਨੇ ਵੈਲਿਊ ਸ਼ੇਅਰਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ। ਅਰਬਪਤੀ ਨਿਵੇਸ਼ਕ ਨੇ ਪਿਛਲੇ ਦੋ ਸਾਲਾਂ ਦੇ ਅੰਦਰ ਸੀਮੈਂਟ ਨਿਰਮਾਤਾ ਕੰਪਨੀ ਇੰਡੀਆ ਸੀਮੈਂਟ ਵਿੱਚ 12.7 ਪ੍ਰਤੀਸ਼ਤ ਹਿੱਸੇਦਾਰੀ ਲਈ ਹੈ। ਇਸ ਦੀ ਕੀਮਤ 674 ਕਰੋੜ ਰੁਪਏ ਸੀ।

ਲਓ ਕਿਸਾਨਾਂ ਨੇ ਘੇਰ ਲਿਆ ਸਪੀਕਰ, ਗੱਡੀ ਰੋਕ ਪੁੱਛੇ ਸਿੱਧੇ ਸਵਾਲ… D5 Channel Punjabi

ਦਮਾਨੀ ਦਾ ਬਚਪਨ ਅਤੇ ਕਾਰੋਬਾਰ ਦਾ ਸਫ਼ਰ
ਅਰਬਪਤੀ ਰਾਧਾਕਿਸ਼ਨ ਦਮਾਨੀ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ। ਦਮਾਨੀ ਦਾ ਪਾਲਣ-ਪੋਸ਼ਣ ਇੱਕ ਮਾਰਵਾੜੀ ਪਰਿਵਾਰ ਵਿੱਚ ਮੁੰਬਈ ਦੇ ਇੱਕ ਕਮਰੇ ਵਾਲੇ ਅਪਾਰਟਮੈਂਟ ਵਿੱਚ ਹੋਇਆ ਸੀ। ਦਮਾਨੀ ਨੇ ਯੂਜੀ ਕਾਮਰਸ ਦੀ ਪੜ੍ਹਾਈ ਲਈ ਮੁੰਬਈ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਪਰ ਇੱਕ ਸਾਲ ਦੇ ਬਾਅਦ ਡਰਾਪ ਆਊਟ ਹੋਏ।

ਸੈਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ ! D5 Channel Punjabi

5000 ਰੁਪਏ ਤੋਂ ਸ਼ੁਰੂ ਕੀਤਾ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ
1985-86 ਵਿੱਚ ਆਪਣੇ ਪਿਤਾ ਸ਼ਿਵਕਿਸ਼ਨ ਦਮਾਨੀ ਦੀ ਮੌਤ ਤੋਂ ਬਾਅਦ, ਉਸਨੇ ਘਾਟੇ ਵਿੱਚ ਚੱਲਣ ਵਾਲੇ ਬਾਲ ਬੇਅਰਿੰਗ ਦੇ ਕਾਰੋਬਾਰ ਨੂੰ ਬੰਦ ਕਰ ਦਿੱਤਾ। ਉਸਦੇ ਪਿਤਾ ਇੱਕ ਸਟਾਕ ਬ੍ਰੋਕਰ ਸਨ ਇਸ ਲਈ ਉਸਨੂੰ ਬਚਪਨ ਤੋਂ ਹੀ ਸ਼ੇਅਰ ਮਾਰਕੀਟ ਦੀ ਥੋੜ੍ਹੀ ਸਮਝ ਸੀ। ਭਰਾ ਗੋਪੀਕਿਸ਼ਨ ਦਮਾਨੀ ਦੇ ਨਾਲ, ਪੂਰਾ ਧਿਆਨ ਸ਼ੇਅਰ ਬਾਜ਼ਾਰ ਵੱਲ ਲਗਾਇਆ। 5000 ਰੁਪਏ ਨਾਲ ਨਿਵੇਸ਼ ਕਰਨਾ ਸ਼ੁਰੂ ਕੀਤਾ ਅਤੇ ਅੱਜ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 98 ਵੇਂ ਸਥਾਨ ‘ਤੇ ਪਹੁੰਚ ਗਏ। ਦਲਾਲ ਸਟਰੀਟ ਵਿੱਚ ਕੰਮ ਕਰਨ ਵਾਲੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਦਮਾਨੀ ਨੇ ਸਟਾਕ ਮਾਰਕੀਟ ਬ੍ਰੋਕਰ ਅਤੇ ਨਿਵੇਸ਼ਕ ਬਣਨ ਲਈ ਬਾਲ ਬੇਅਰਿੰਗ ਦਾ ਕਾਰੋਬਾਰ ਛੱਡ ਦਿੱਤਾ।

Farmers Protest ਹੋ ਗਿਆ ਓਹੀ ਕੰਮ ਜਿਹਦਾ ਸੀ ਡਰ, 32 ਜਥੇਬੰਦੀਆਂ ਦਾ ਵੱਡਾ ਐਲਾਨ D5 Channel Punjabi

1992 ਵਿੱਚ ਹਰਸ਼ਦ ਮਹਿਤਾ ਘੁਟਾਲੇ ਦੇ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੇ ਕਾਰੋਬਾਰ ਵਿੱਚ ਤੇਜ਼ੀ ਆਈ। ਰਾਧਾ ਕਿਸ਼ਨ ਦਮਾਨੀ ਨੇ ਸਾਲ 2000 ਵਿੱਚ ਆਪਣੀ ਹਾਈਪਰਮਾਰਕੇਟ ਚੇਨ ਡੀ-ਮਾਰਟ ਸ਼ੁਰੂ ਕਰਨ ਵਰਗਾ ਵੱਡਾ ਫੈਸਲਾ ਲਿਆ। 2002 ਵਿੱਚ ਪਵਈ ਵਿੱਚ ਪਹਿਲਾ ਸਟੋਰ ਸਥਾਪਤ ਕੀਤਾ। 8 ਸਾਲ ਦੇ ਸਮੇਂ ਦਰਮਿਆਨ 25 ਸਟੋਰ ਖੋਲ੍ਹੇ। ਇਸ ਤੋਂ ਬਾਅਦ ਕੰਪਨੀ ਤੇਜ਼ੀ ਨਾਲ ਵਧਦੀ ਗਈ ਅਤੇ ਸਾਲ 2017 ਵਿੱਚ ਜਨਤਕ ਹੋ ਗਈ। ਅਰਬਪਤੀ ਰਾਧਾਕਿਸ਼ਨ ਦਮਾਨੀ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਦਮਾਨੀ ਨੇ ਹੀ ਭਾਰਤੀ ਅਰਬਪਤੀ ਰਾਕੇਸ਼ ਝੁਨਝੁਨਵਾਲਾ ਨੂੰ ਸਟਾਕ ਟਰੇਡਿੰਗ ਤਕਨੀਕ ਸਿਖਾਈ ਹੈ। 2020 ਵਿੱਚ ਉਹ 1650 ਮਿਲੀਅਨ ਡਾਲਰ ਦੀ ਸੰਪਤੀ ਨਾਲ ਚੌਥੇ ਸਭ ਤੋਂ ਅਮੀਰ ਭਾਰਤੀ ਬਣ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button