Breaking NewsD5 specialInternationalNewsSportsTop News

ਰੂਸ ਦਾ ਸਮਰਥਨ ਕਰਨ ਵਾਲੇ ਸ਼ਤਰੰਜ ਖਿਡਾਰੀ ‘ਤੇ ਲੱਗਿਆ ਬੈਨ

ਲੁਸਾਨੇ : ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅਸਰ ਖੇਡ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ‘ਤੇ ਵੀ ਲਗਾਤਾਰ ਪੈ ਰਿਹਾ ਹੈ। ਕਦੇ ਕਿਸੇ ਟੂਰਨਾਮੈਂਟ ਦੀ ਮੇਜ਼ਬਾਨੀ ਰੂਸ ਤੋਂ ਖੁੰਝ ਰਹੀ ਹੈ ਤੇ ਕਦੇ ਕਿਸੇ ਟੂਰਨਾਮੈਂਟ ‘ਚ ਖੇਡਣ ‘ਤੇ ਉਸਦੇ ਖਿਡਾਰੀਆਂ ਨੂੰ ਮੌਕਾ ਨਹੀਂ ਮਿਲ ਰਿਹਾ। ਇਸ ‘ਚ ਵਿਸ਼ਵ ਦੇ ਚੋਟੀ ਦੇ ਸ਼ਤਰੰਜ ਖਿਡਾਰੀਆਂ ਵਿਚੋਂ ਇਕ ਰੂਸ ਦੇ ਸਰਗੇਈ ਕਰਜਾਕਿਨ ਉੱਤੇ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਦਾ ਸਮਰਥਨ ਕਰਨ ਦੇ ਦੋਸ਼ ਵਿਚ 6 ਮਹੀਨੇ ਦੀ ਪਾਬੰਦੀ ਲਗਾ ਦਿੱਤੀ ਗਈ ਹੈ।

ਭਗਵੰਤ ਮਾਨ ਨੇ ਸੁਣਾਇਆ ਇਤਿਹਾਸਕ ਫੈਸਲਾ, ਰਾਜਾ ਵੜਿੰਗ ਨਾਲ ਫਸੀ ਗਰਾਰੀ, ਬਲਜਿੰਦਰ ਕੌਰ ਦੀ ਨਿਕਲਿਆ ਹਾਸਾ

ਵਿਸ਼ਵ ਖ਼ਿਤਾਬ ਲਈ ਸਾਬਕਾ ਚੈਲੇਂਜਰ ਰੂਸ ਦੇ ਕਰਜਾਕਿਨ ਨੇ ਪਿਛਲੇ ਮਹੀਨੇ ਯੂਕ੍ਰੇਨ ਵਿਚ ਰੂਸੀ ਫ਼ੌਜਾਂ ਭੇਜੇ ਜਾਣ ਤੋਂ ਬਾਅਦ ਇਕ ਖੁੱਲੇ ਪੱਤਰ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਦਮ ਦਾ ਸਮਰਥਨ ਕੀਤਾ ਸੀ। ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ( FIDE ) ਦੀ ਅਨੁਸ਼ਾਸਨੀ ਕਮੇਟੀ ਨੇ ਕਿਹਾ ਕਿ ਕਰਜਾਕਿਨ ਨੇ ਸ਼ਤਰੰਜ ਦੀ ਖੇਡ ਜਾਂ ਇਸ ਦੇ ਪ੍ਰਬੰਧਕਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਨਿਯਮ ਤੋੜਿਆ ਹੈ। ਉਹ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰ ਸਕਦੇ ਹੈ ਪਰ ਰੂਸੀ ਸਮਾਚਾਰ ਏਜੰਸੀ ਅਨੁਸਾਰ ਉਹ ਅਜਿਹਾ ਕਰਨ ਦੀ ਯੋਜਨਾ ਨਹੀਂ ਬਣ ਰਹੇ ਹੈ। ਕ੍ਰੀਮੀਆ ਵਿਚ ਜੰਮੇ ਕਰਜਾਕਿਨ 2009 ਤੱਕ ਯੂਕ੍ਰੇਨ ਲਈ ਖੇਡੇ ਸਨ ਪਰ ਫਿਰ ਉਸ ਤੋਂ ਬਾਅਦ ਰੂਸ ਲਈ ਖੇਡਣ ਲੱਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button