Breaking NewsD5 specialIndiaNewsTop News

ਦੇਸ਼ ‘ਚ 34 ਲੱਖ ਤੋਂ ਜ਼ਿਆਦਾ ਐਕਟਿਵ ਕੋਰੋਨਾ ਮਰੀਜ਼, 24 ਘੰਟਿਆਂ ‘ਚ 3.68 ਲੱਖ ਲੋਕ ਪੌਜ਼ੀਟਿਵ

ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਦੇ ਐਕਟਿਵ ਮਰੀਜ਼ਾ ਦੀ ਗਿਣਤੀ 34 ਲੱਖ ਤੋਂ ਪਾਰ ਜਾ ਚੁੱਕੀ ਹੈ। ਬੀਤੇ 24 ਘੰਟਿਆਂ ਦੌਰਾਨ ਹੀ 3.68 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਦੇਸ਼ ਭਰ ‘ਚ ਕੋਰੋਨਾ ਸੰਕਰਮਣ ਹੋਇਆ ਹੈ। ਇਨ੍ਹਾਂ 24 ਘੰਟਿਆਂ ‘ਚ ਦੇਸ਼ ਭਰ ‘ਚ 3417 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ‘ਚ 24 ਘੰਟਿਆਂ ਦੌਰਾਨ 3,68,147 ਵਿਅਕਤੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।

🔴LIVE |ਮੋਦੀ ਦੇ ਦਫਤਰ ਹੋਏ ਖਾਲੀ,ਦੀਦੀ ਨੇ ਕੱਢਤੀ ਫੂਕ,ਬੰਗਾਲ ’ਚ ਵੱਡਾ ਕਾਂਡ,ਮਮਤਾ ਦੀ ਹਾਰ ਦਾ ਸੱਚ

24 ਘੰਟਿਆਂ ‘ਚ ਹੀ ਦੇਸ਼ ਭਰ ‘ਚ 3417 ਲੋਕਾਂ ਦੀ ਮੌਤ ਹੋਈ। ਇਸ ਦੌਰਾਨ 3,00,732 ਕੋਰੋਨਾ ਮਰੀਜ਼ ਤੰਦਰੁਸਤ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ‘ਚ ਹੁਣ ਤੱਕ 1,99, 25,604 ਵਿਅਕਤੀ ਕੋਰੋਨਾ ਪੌਜ਼ੀਟਿਵ ਹੋ ਚੁੱਕੇ ਹਨ। ਹਾਲਾਂਕਿ ਇਨ੍ਹਾਂ ਵਿਚੋਂ 1,62,93,003 ਵਿਅਕਤੀ ਕੋਰੋਨਾ ਤੋਂ ਪੂਰੀ ਤਰ੍ਹਾਂ ਤੰਦਰੁਸਤ ਵੀ ਹੋ ਗਏ ਹਨ। ਕੋਰੋਨਾ ਦੇ ਕਾਰਨ ਹੁਣ ਤੱਕ ਪੂਰੇ ਦੇਸ਼ ‘ਚ 2,18,959 ਲੋਕਾਂ ਨੇ ਆਪਣੀ ਜਾਨ ਗਵਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button