Breaking NewsIndiaNewsPolitics

ਦੇਸ਼ ‘ਚ ਧੂਮਧਾਮ ਨਾਲ ਮਨਾਇਆ ਜਾਵੇਗਾ 70ਵਾਂ ਗਣਤੰਤਰ ਦਿਵਸ

ਨਵੀਂ ਦਿਲੀ : 70ਵੇਂ ਗਣਤੰਤਰ ਦਿਵਸ ਨੂੰ ਲੈਕੇ ਪੂਰੇ ਭਾਰਤ ਵਾਸੀਆਂ ਵਿਚ ਖੁਸ਼ੀ ਦਾ ਆਲਮ ਪਾਇਆ ਜਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਲਹਿਰਾਉਣਗੇ ਜਿਸਦੇ ਲਈ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪਰੇਡ ਵੀ ਕੱਢੀ ਜਾਵੇਗੀ। ਇਸਤੋਂ ਇਲਾਵਾ ਝਾਕੀਆਂ ਵੀ ਕੱਢੀਆਂ ਜਾਣਗੀਆਂ ਜੋ ਕਿ ਵੇਖਣਯੋਗ ਹੁੰਦੀਆਂ ਹਨ। ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੀਆ ਗੇਟ ‘ਚ ਸ਼ਹੀਦਾਂ ਨੂੰ ਪ੍ਰਣਾਮ ਕਰ ਕਰਨਗੇ। ਜਿਸ ਤੋਂ ਬਾਅਦ ਰਾਸ਼ਟਰਪਤੀ, ਉੱਪਰਾਸ਼ਟਰਪਤੀ ਅਤੇ ਮੁੱਖ ਮਹਿਮਾਨ ਰਾਜਪਥ ‘ਤੇ ਪਹੁੰਚਣਗੇ।

Read Also 26 ਜਨਵਰੀ ਦੇ ਮੱਦੇਨਜ਼ਰ ਪੁਲਿਸ ਨੇ ਰੇਲਵੇ ਸਟੇਸ਼ਨ ‘ਤੇ ਕੀਤੀ ਤਲਾਸ਼ੀ CCTV ਕੈਮਰਿਆ ‘ਤੇ ਵੀ ਨਜ਼ਰ

ਇਸ ਸਾਲ ਦੀ ਪਰੇਡ ‘ਚ ਪਹਿਲੀ ਵਾਰ ਹਿੰਦ ਫੌਜ ਦੇ 90 ਸਾਲ ਤੋਂ ਉਮਰ ਤੋਂ ਵਧ ਦੇ ਚਾਰ ਸੈਨਿਕ ਵੀ ਪਰੇਡ ‘ਚ ਹਿੱਸਾ ਲੈਣਗੇ। ਤੋਪ ਐਮ 777 ਅਮਰੀਕਨ ਅਲਟ੍ਰਾਂ ਹੋਵੀਤਜਰ ਅਤੇ ਕੇ 9 ਵਰਜ ਨੂੰ ਵੀ ਇਸ ਸਾਲ ਪਰੇਡ ‘ਚ ਸ਼ਾਮਲ ਕੀਤਾ ਗਿਆ ਹੈ। ਹਾਲ ਹੀ ‘ਚ ਅਮਰੀਕਾ ਤੋਂ ਐਮ 777 ਨੂੰ ਖਰੀਦੀਆ ਗਿਆ ਹੈ। ਆਟੋਮੈਟਿਕ ਵਰਜ ਪ੍ਰਧਾਨਮੰਤਰੀ ਦੀ ਮੇਕ ਇੰਨ ਇੰਡੀਆ ਦੀ ਪਹਿਲਕਦਮੀ ਦਾ ਪ੍ਰਤੀਕ ਹੈ। ਰਾਸ਼ਟਰੀ ਅਵਾਰਡ ਨਾਲ ਨਵਾਜ਼ੇ ਗਏ 26 ਬੱਚੇ ਵੀ ਖੁਲੀ ਜੀਪ ‘ਚ ਬੈਠ ਕੇ ਝਾਂਕੀ ਦਾ ਹਿੱਸਾ ਬਣਗੇ।

ਗਣਤੰਤਰ ਦਿਵਸ ਮੌਕੇ ਰਾਜਪਥ ਤੋਂ ਲੈ ਕੇ ਲਾਲਕਿਲਾ ਤਕ 8 ਕਿਲੋਮੀਟਰ ਦੇ ਪਰੇਡ ਮਾਰਗ ‘ਤੇ ਸੁਰਖੀਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਮੁੱਖ ਥਾਂਵਾਂ ‘ਤੇ ਨਿਸ਼ਾਨੇਬਾਜ਼ਾਂ ਦੀ ਚਲਦੀਆਂ ਟੀਮਾਂ ਅਤੇ ਐਂਟੀ-ਵਿਜੇਟਰ ਤੋਪਾਂ ਦੇ ਨਾਲ-ਨਾਲ ਨਿਸ਼ਾਨੇਬਾਜ਼ ਤਾਇਨਾਤ ਕੀਤੇ ਗਏ ਹਨ। ਮਧ ਦਿੱਲੀ ‘ਚ 25,000 ਸੁਰਖੀਆ ਕਰਮੀ ਤਾਇਨਾਤ ਹਨ। ਇਸ ਤੋਂ ਇਲਾਵਾ ਕਈਂ ਥਾਂਵਾਂ ‘ਤੇ ਸੀਸੀਟੀਵੀ ਵੀ ਲਗਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button