Breaking NewsD5 specialIndiaNewsPoliticsPunjab

ਦੇਖੋ Navjot Sidhu ਦਾ ਨਵਾਂ ਅਵਤਾਰ

ਅੰਮ੍ਰਿਤਸਰ : ਕੁਝ ਆਪਣਿਆਂ ਤੇ ਕੁਝ ਵਿਰੋਧੀਆਂ ਵੱਲੋਂ ਹਾਸ਼ੀਏ ‘ਤੇ ਧੱਕੇ ਨਵਜੋਤ ਸਿੱਧੂ ਆਪਣੇ ਤੌਰ ‘ਤੇ ਸਿਆਸਤ ‘ਚ ਸਰਗਰਮ ਹਨ। ਜਿਵੇਂ ਹੀ ਅੰਮ੍ਰਿਤਸਰ ਦੀਆਂ ਗਲੀਆਂ ‘ਚ ਨਵਜੋਤ ਸਿੱਧੂ ਦੀ ਐਂਟਰੀ ਹੁੰਦੀ ਹੈ ਤਾਂ ਵਿਰੋਧੀਆਂ ਦੇ ਸਾਹ ਸੁੱਕ ਜਾਂਦੇ ਹਨ। ਗਲੀਆਂ ‘ਚ ਨਿਕਲੇ ਸਿੱਧੂ ਦਾ ਲੋਕ ਖਿੜੇ ਮੱਥੇ ਸਵਾਗਤ ਕਰਦੇ ਹਨ। ਏਨਾ ਹੀ ਨਹੀਂ ਲੋਕ ਤਾਂ ਸਿੱਧੂ ਨੂੰ ਆਪਣਾ ਜਰਨੈਲ ਵੀ ਕਹਿੰਦੇ ਹਨ। ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਮਹਿਜ਼ ਸੁਣਦਾ ਹੀ ਨਹੀਂ ਹੱਲ ਵੀ ਕੱਢਦਾ ਹੈ। ਕੈਬਨਿਟ ਦੀ ਵਜ਼ੀਰੀ ਛੱਡਣ ਤੋਂ ਬਾਅਦ ਨਵਜੋਤ ਸਿੱਧੂ ਕੈਪਟਨ ਸਰਕਾਰ ਦੀ ਕਿਸੇ ਵੀ ਮੀਟਿੰਗ ‘ਚ ਸ਼ਾਮਲ ਨਹੀਂ ਹੋਏ ਪਰ ਆਪਣੇ ਹਲਕੇ ‘ਚ ਵਿਚਰ ਕੇ ਸਿੱਧੂ ਸ਼ਾਇਦ ਲੋਕਾਂ ਦੀ ਨਬਜ਼ ਪਛਾਣ ਰਹੇ ਹਨ ਤੇ ਇਹ ਸਪੱਸ਼ਟ ਹੈ ਕਿ ਨਵਜੋਤ ਸਿੱਧੂ ਲੋਕਾਂ ਦੇ ਹੀਰੋ ਹਨ।

ਵੇਖੋ Navjot Sidhu ਦਾ ਨਵਾਂ ਅਵਤਾਰ | Former Cabinet Minister Navjot Sidhu

ਭਾਵੇਂ ਕਿ ਸਿੱਧੂ ਨੂੰ ਸਿਆਸੀ ਤੌਰ ‘ਤੇ ਦੱਬਣ ਦੀਆਂ ਵਿਉਂਤਾ ਘੜੀਆਂ ਜਾਂਦੀਆਂ ਤੇ ਸਿੱਧੂ ਚੁੱਪ ਰਹਿ ਕੇ ਵੀ ਬੁਲੰਦੀਆਂ ਹਨ। ਇਹ ਤਾਜ਼ਾ ਵੀਡੀਓ ਅੰਮ੍ਰਿਤਸਰ ਦਾ ਹੈ ਜਿਥੇ ਠੰਢ ਦੇ ਮੌਸਮ ‘ਚ ਸਿੱਧੂ ਨੇ ਸਿਆਸਤ ਨੂੰ ਭਖਾ ਦਿੱਤਾ, ਭੀੜੀਆਂ ਗਲੀਆਂ ‘ਚ ਬਣੇ ਮਕਾਨਾਂ ਤੇ ਦੁਕਾਨਾਂ ਨੇੜਿਉਂ ਲੰਘਦੇ ਸਿੱਧੂ ਕਿਸੇ ਨੂੰ ਜੱਫੀ ਪਾ ਰਹੇ ਨੇ ਤੇ ਕਿਸੇ ਨਾਲ ਆਪਣੇ ਬੇਬਾਕ ਅੰਦਾਜ਼ ‘ਚ ਹੱਥ ਮਿਲਾ ਰਹੇ ਹਨ। ਏਸੇ ਕਾਰਨ ਲੋਕ ਸਿੱਧੂ ਦੇ ਫੈਨ ਹਨ ਏਥੇ ਹੀ ਪਕੌੜਿਆਂ ਦੀ ਇਕ ਦੁਕਾਨ ‘ਤੇ ਰੁਕੇ ਸਿੱਧੂ ਨੇ ਪਕੌੜੇ ਖਾਣ ਤੋਂ ਪਹਿਲਾਂ ਪੈਸੇ ਦੇਣ ਦੀ ਪੇਸ਼ਕਸ਼ ਕੀਤੀ।

Breaking-ਡੇਰਾ ਮੁਖੀ ਦੀ ਮੌਤ ਕਾਰਨ ਸੋਗ ਦੀ ਲਹਿਰ, ਪ੍ਰੇਮੀਆਂ ਨੇ ਘੱਤੀਆਂ ਡੇਰੇ ਵੱਲ ਵਹੀਰਾਂ

ਜਿਸ ਨੂੰ ਵਿਰੋਧੀ ਸ਼ਾਇਦ ਸਟੰਟ ਕਹਿ ਸਕਦੇ ਹਨ ਪਰ ਪੰਜਾਬ ਦੇ ਲੋਕ ਸਿੱਧੂ ਨੂੰ ਬਾਖੂਬੀ ਜਾਣਦੇ ਹਨ। ਉਹ ਵਿਰੋਧੀਆਂ ਦੀ ਪਰਵਾਹ ਨਹੀਂ ਕਰਦੇ ਸੋ ਹੁਣ ਸ਼ਹਿਰ ਦਾ ਗੇੜਾ ਵੀ ਲੱਗ ਗਿਆ ਤੇ ਪਕੌੜੇ ਵੀ ਛਕ ਲਏ। ਇਹਨਾਂ ਪਕੌੜਿਆਂ ਦੇ ਨਾਲ ਹੀ ਸਿਆਸੀ ਤੇਲ ਨੇ ਵੀ ਉਬਾਲਾ ਮਾਰਿਆ ਕਿ ਨਵੇਂ ਸਾਲ ‘ਚ ਸਿੱਧੂ ਦੀ ਸਿਆਸੀ ਪਾਰੀ ਕਿਹੋ ਜਿਹੀ ਹੋਵੇਗੀ ਕੀ ਸਿੱਧੂ ਵਾਕਈ ਕਿਸੇ ਤੀਜੇ ਫਰੰਟ ਦੀ ਤਿਆਰੀ ‘ਚ ਨੇ ? ਕੀ ਕੈਪਟਨ ਤੇ ਸਿੱਧੂ ਵਿਚਾਲੇ ਰੇੜਕਾ ਖ਼ਤਮ ਹੋ ਸਕਦੈ… ਕੀ ਸਿੱਧੂ ਦੀ ਨਜ਼ਰ 2022 ਦੀਆਂ ਚੋਣਾਂ ‘ਤੇ ਟਿਕੀ ਹੈ। ਜਿਸ ‘ਚ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਸਿੱਧੂ ਨੂੰ ਬਣਾਇਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button