Breaking NewsD5 specialIndiaInternationalNews

ਦੇਖੋ ਪਾਕਿਸਤਾਨ ਤੋਂ Exclusive ਤਸਵੀਰਾਂ , ਕਰਤਾਰਪੁਰ ਲਾਂਘਾ ਨੀਂਹ ਪੱਥਰ ਦੀਆਂ ਤਿਆਰੀਆਂ ਮੁਕੰਮਲ (ਵੀਡੀਓ)

ਪਾਕਿਸਤਾਨ ਵਿੱਚ ਅੱਜ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਤਾਰਪੁਰ-ਡੇਰਾ ਬਾਬਾ ਨਾਨਾਕ ਲਾਂਘੇ ਦਾ ਨੀਂਹ ਪੱਥਰ ਰੱਖਣਗੇ। ਪਾਕਿ ’ਚ ਲਾਂਘੇ ਦੇ ਨੀਂਹ ਪੱਥਰ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਲਾਂਘੇ ਲਈ ਬਣਨ ਵਾਲਾ ਰਾਹ ਸਾਫ ਕਰ ਦਿੱਤਾ ਗਿਆ ਹੈ। ਸੜਕ ’ਤੇ ਪੱਥਰ ਪਾ ਕੇ ਦੋਵਾਂ ਪਾਸੇ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ। ਲਾਂਘੇ ਦਾ ਕੰਮ ਸ਼ੁਰੂ ਕਰਨ ਲਈ ਮਸ਼ੀਨਰੀ ਵੀ ਮੌਜੂਦ ਹੈ। ਪਾਕਿਸਤਾਨ ਤੋਂ ਡੇਰਾ ਬਾਬਾ ਨਾਨਾਕ ਵੱਲ ਤਕਰੀਬਨ ਸਾਢੇ 3 ਤੋਂ 4 ਕਿਲੋਮੀਟਰ ਦਾ ਲਾਂਘਾ ਬਣਾਇਆ ਜਾਏਗਾ।

Read Also ਭਾਰਤ ਤੋਂ ਬਾਅਦ ਪਾਕਿਸਤਾਨ ਇੰਝ ਕਰੇਗਾ ਲਾਂਘੇ ਦੀ ਉਸਾਰੀ

ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਬਾਹਰ ਨੀਂਹ ਪੱਥਰ ਦਾ ਸਮਾਗਮ ਕੀਤਾ ਜਾਏਗਾ। ਭਾਰਤ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੰਸਦ ਮੈਂਬਰ ਗੁਰਜੀਤ ਔਜਲਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਐਚ ਐਸ ਪੁਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button