Breaking NewsD5 specialNewsPress ReleasePunjab

ਦੂਜੇ ਰਾਜਾਂ ਤੋਂ ਸਸਤਾ ਝੋਨਾ/ਬਾਸਮਤੀ ਖਰੀਦ ਕੇ  ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿਚ ਮਾਨਸਾ ਵਿਚ ਇਕ ਐਫ.ਆਈ.ਆਰ. ਦਰਜ: ਆਸ਼ੂ 

ਚੰਡੀਗੜ੍ਹ:ਦੂਜੇ ਰਾਜਾਂ ਤੋਂ ਸਸਤੇ ਭਾਅ ਖਰੀਦ ਕੇ ਝੋਨਾ/ਬਾਸਮਤੀ ਦੀ  ਆੜ ਵਿੱਚ ਪਰਮਲ ਝੋਨਾ  ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ  ਅੱਜ ਮਾਨਸਾ ਵਿਖੇ ਇਕ ਐਫ.ਆਈ.ਆਰ. ਦਰਜ ਕਾਰਵਾਈ ਗਈ ਹੈ।ਇਸ  ਸਬੰਧੀ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਦੂਲਗੜ੍ਹ ਵਿਚ ਅੰਤਰਰਾਜੀ ਨਾਕਾ  ਲਗਾਇਆ ਗਿਆ ਸੀ ਜਿੱਥੇ ਇਕ ਸ਼ੱਕੀ  ਟਰੱਕ ਦੀ ਜਦੋਂ ਰੋਕ ਕੇ ਜਾਂਚ ਕੀਤੀ ਗਈ ਤਾਂ ਰਾਜਸਥਾਨ ਤੋਂ ਸਸਤੇ ਭਾਅ ਤੇ ਖਰੀਦਿਆ ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ  ਲਿਆਉਣ ਦਾ ਮਾਮਲਾ ਸਾਹਮਣੇ ਆਇਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ  ਪਾਲ ਸਿੰਘ ਅਤੇ ਗੁਰਮੀਤ ਸਿੰਘ ਡਰਾਈਵਰ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 420, 188 ਅਧੀਨ ਥਾਣਾ ਸਿਟੀ ਸਰਦੂਲਗੜ੍ਹ ਵਿਖੇ ਐਫ ਆਈ ਆਰ ਨੰ. 169 ਮਿਤੀ 04.10.2021 ਦਰਜ ਕਰਵਾਈ ਗਈ।ਸ਼੍ਰੀ ਆਸ਼ੂ ਨੇ ਕਿਹਾ ਝੋਨੇ ਦੀ ਰੀਸਾਇਕਲਿੰਗ/ਬੋਗਸ ਬਿਲਿੰਗ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਸੂਬੇ ਭਰ ਵਿਚ 150 ਉਡਣ ਦਸਤੇ ਗਠਿਤ ਕੀਤੇ ਗਏ ਹਨ ਜੋਂ ਕਿ ਅੰਤਰਰਾਜੀ ਨਾਕਿਆਂ ਅਤੇ ਮੰਡੀਆਂ ਵਿੱਚ ਨਿਗਰਾਨੀ ਰੱਖ ਰਹੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button