Breaking NewsD5 specialNewsPunjab

ਦੁੱਧ ਦੇ ਪੈਕੇਟ ਵੱਧ ਕੀਮਤ ‘ਤੇ ਵੇਚਣ ਲਈ 5000 ਰੁਪਏ ਜੁਰਮਾਨਾ ਲਗਾਇਆ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਕਰਫਿਊ ਦੌਰਾਨ ਜ਼ਰੂਰੀ ਵਸਤਾਂ ਨੂੰ ਵੱਧ ਕੀਮਤ ਉਪਰ ਵੇਚਣ ਤੋਂ ਰੋਕਣ ਦੇ ਉਦੇਸ਼ ਤਹਿਤ ਲੁਧਿਆਣਾ ਸ਼ਹਿਰ ‘ਚ ਅਮੂਲ ਦੁੱਧ ਵੱਧ ਕੀਮਤ ‘ਤੇ ਵੇਚਣ ਵਾਲੇ ਦੁਕਾਨਦਾਰ ਨੂੰ 5000 ਰੁਪਏ ਜੁਰਮਾਨਾ ਕੀਤਾ ਹੈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਬੁਲਾਰੇ ਨੇ ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਪਤਾ ਲੱਗਾ ਕਿ ਕਾਲਾ ਕਰਿਆਨਾ ਸਟੋਰ, ਗੁਰਦੁਆਰਾ ਈਸ਼ਰਸਰ ਦੇ ਸਾਹਮਣੇ, ਬਸੰਤ ਨਗਰ ਵਿੱਚ, ਨਿਊ ਸ਼ਿਮਲਾਪੁਰੀ, ਲੁਧਿਆਣਾ ਵਿਖੇ ਲੋਕਾਂ ਨੂੰ ਅਮੂਲ ਦੁੱਧ ਦੇ ਪੈਕਟ 49 ਰੁਪਏ ਦੀ ਬਜਾਏ 50 ਰੁਪਏ ਵਿੱਚ ਵੇਚ ਰਿਹਾ ਸੀ।

ਆਮ ਲੋਕਾਂ ਦੇ ਹੱਕ ‘ਚ ਡਟਿਆ ‘ਆਪ’ ਦਾ ਵੱਡਾ ਆਗੂ, ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

ਗ੍ਰਾਹਕ ਪ੍ਰਦੀਪ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਨੇ ਕਰਿਆਨੇ ਦੀ ਦੁਕਾਨ ‘ਤੇ ਛਾਪਾ ਮਾਰਿਆ ਅਤੇ ਕਰਿਆਨਾ ਸਟੋਰ ਦੇ ਮਾਲਕ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਉਤੇ ਕੁਲਦੀਪ ਸਿੰਘ ‘ਤੇ ਕੰਪਾਉਂਡਿੰਗ ਚਾਰਜ ਲਗਾਇਆ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੰਸਪੈਕਟਰ ਅਜੈ ਸਿੰਘ ਵੀ ਛਾਪੇਮਾਰੀ ਕਰਨ ਵਾਲੀ ਪਾਰਟੀ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਦੁੱਧ ਦੇ ਪੈਕੇਟ ਜਿਆਦਾ ਰੇਟ ‘ਤੇ ਵੇਚ ਕੇ ਲੀਗਲ ਮੈਟਰੋਲੋਜੀ (ਪੈਕਜਡ ਕਮੋਡੀਟੀਜ਼) ਨਿਯਮ 2011 ਦੇ ਨਿਯਮ 18(2) ਦੀ ਉਲੰਘਣਾ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button