NationalTop News

ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ ਤੋਂ ਮੰਗੀ ਗਈ ਹੈ ਫਿਰੌਤੀ


ਭਾਰਤ ਦੇਸ਼ ਦੇ ਸੂਬੇ ਹਰਿਆਣਾ  ਦੇ ਸ਼ਹਿਰ ਪਾਣੀਪਤ ਦੇ ਵਸਨੀਕ ਤੇ ਜਜਪਾ ਪਾਰਟੀ ਦੇ ਜਨਰਲ ਸਕੱਤਰ ਤੋਂ ਫਿਰੌੌਤੀ ਮੰਗੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪਾਨੀਪਤ ਦੇ ਸੈਕਟਰ-11 ਨਿਵਾਸੀ ਜਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਜੀਜੇ ਦੇਵੇਂਦਰ ਕਾਦੀਆਨ ਤੋਂ ਅਮਿਤ ਭਾਊ ਗਿਰੋਹ ਦਾ ਮੈਂਬਰ ਦੱਸ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ । ਉੱਥੇ ਹੀ ਫਿਰੌਤੀ ਨਾ ਦੇਣ `ਤੇ ਫਾਰਮ ਹਾਊਸ ਅਤੇ ਬੱਚਿਆਂ ‘ਤੇ ਹਮਲਾ ਕਰਨ ਦੀ ਗੱਲ ਕਹੀ ਗਈ ਹੈ । ਦੇਵੇਂਦਰ ਕਾਦੀਆਨ ਨੇ ਇਸ ਦੀ ਸਿਕਾਇਤ ਪੁਲਸ ਨੂੰ ਕੀਤੀ ਹੈ । ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਦੇਵੇਂਦਰ ਕਾਦੀਆਨ ਨੇ ਦੱਸਿਆ ਕਿ ਉਹ 18 ਮਾਰਚ ਦੀ ਰਾਤ ਨੂੰ ਦਿੱਲੀ ਵਿਚ ਇਕ ਵਿਆਹ ਸਮਾਗਮ ਵਿਚ ਸਨ, ਤਾਂ ਉਨ੍ਹਾਂ ਦੇ ਵਟਸਐਪ `ਤੇ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ । ਕਾਲ ਕਰਨ ਵਾਲੇ ਨੇ ਖੁਦ ਨੂੰ ਅਮਿਤ ਭਾਊ ਗਿਰੋਹ ਦਾ ਮੈਂਬਰ ਦੱਸਿਆ ਅਤੇ ਕਿਹਾ ਕਿ 5 ਕਰੋੜ ਰੁਪਏ ਦਾ ਇੰਤਜ਼ਾਮ ਕਰ ਲੈ ਅਤੇ ਇਸੇ ਨੰਬਰ ’ਤੇ ਕਾਲ ਬੈਕ ਕਰੀਂ, ਨਹੀਂ ਤਾਂ ਅੰਜਾਮ ਭੁਗਤਣ ਲਈ ਤਿਆਰ ਰਹੀਂ ।
ਉਨ੍ਹਾਂ ਨੂੰ ਪਹਿਲਾਂ ਵੀ 2 ਵਾਰ ਧਮਕੀਆਂ ਮਿਲ ਚੁੱਕੀਆਂ ਹਨ । ਉਨ੍ਹਾਂ ਨੂੰ ਪਹਿਲਾਂ ਸੁਰੱਖਿਆ ਦਿੱਤੀ ਗਈ ਸੀ ਜਿਸ ਨੂੰ 8 ਮਹੀਨੇ ਪਹਿਲਾਂ ਵਾਪਸ ਲੈ ਲਿਆ ਗਿਆ ਸੀ । ਥਾਣਾ ਚਾਂਦਨੀ ਬਾਗ ਦੇ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਸੀ. ਆਈ. ਏ. ਅਤੇ ਸਾਈਬਰ ਸੈੱਲ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੇ ਘਰ ਨੇੜੇ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button