NewsBreaking NewsInternational

ਦੁਨੀਆ ਦਾ ਸਭ ਤੋਂ ਛੋਟਾ ਤੇ ਸਭ ਤੋਂ ਹਲਕਾ ਬੱਚਾ, ਭਾਰ ਇੱਕ ਸੇਬ ਤੋਂ ਵੀ ਹੈ ਘੱਟ

ਜਾਪਾਨ ‘ਚ ਇੱਕ ਅਨੋਖੇ ਬੱਚੇ ਨੇ ਜਨਮ ਲਿਆ ਹੈ। ਜਿਹੜਾ ਸਭ ਤੋਂ ਛੋਟਾ ਅਤੇ ਸਭ ਤੋਂ ਹਲਕਾ ਬੱਚਾ ਹੁਣ ਬਾਹਰੀ ਦੁਨੀਆ ਵਿੱਚ ਪੈਰ ਰੱਖਣ ਲਈ ਤਿਆਰ ਹੈ। ਡਾਕਟਰਾਂ ਨੇ ਦੱਸਿਆ ਕਿ ਜਾਪਾਨ ਵਿੱਚ ਜਦੋਂ ਇਸ ਬੱਚੇ ਨੇ ਅਕਤੂਬਰ ‘ਚ ਜਨਮ ਲਿਆ ਸੀ ਤਾਂ ਉਸਦਾ ਭਾਰ ਇੱਕ ਸੇਬ ਦੇ ਬਰਾਬਰ ਸੀ। ਉਸ ਸਮੇਂ ਉਸਦਾ ਭਾਰ ਸਿਰਫ਼ 258 ਗਰਾਮ ਸੀ। ਇਸ ਤੋਂ ਪਹਿਲੇ ਇਹ ਰਿਕਾਰਡ ਜਾਪਾਨ ‘ਚ ਹੀ ਪਿਛਲੇ ਸਾਲ ਪੈਦਾ ਹੋਏ 268 ਗ੍ਰਾਮ ਦੇ ਬੱਚੇ ਦੇ ਨਾਂ ਸੀ।

Read Also ਦੁਨੀਆ ਦਾ ਸਭ ਤੋਂ ਛੋਟਾ ਬੱਚਾ ਪਹੁੰਚਿਆ ਆਪਣੇ ਘਰ

ਮੱਧ ਜਾਪਾਨ ਸਥਿਤ ਨਗਾਨੋ ਚਿਲਡਰਨ ਹਸਪਤਾਲ ਦਾ ਕਹਿਣਾ ਹੈ ਕਿ ਸੇਕੀਆ ਦੀ ਮਾਂ ਤੋਸ਼ਿਕੋ ਨੂੰ ਗਰਭ ਅਵੱਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਗਈ ਸੀ। ਇਸ ਕਾਰਨ ਗਰਭ ਅਵੱਸਥਾ ਦੇ 24 ਹਫ਼ਤੇ ਹੋਰ ਪੰਜ ਦਿਨ ਵਿਚ ਹੀ ਉਨ੍ਹਾਂ ਦੀ ਪ੍ਰਸੂਤੀ ਕਰਾਉਣੀ ਪਈ।
ਨਵਜੰਮੇ ਬੱਚਿਆਂ ਦੇ ਆਈਸੀਯੂ ਵਿਚ ਰੱਖੇ ਗਏ ਸੇਕੀਆ ਨੂੰ ਰੂੰ ਦੀ ਮਦਦ ਨਾਲ ਮਾਂ ਦਾ ਦੁੱਧ ਦਿੱਤਾ ਜਾਂਦਾ ਸੀ। ਕਰੀਬ ਸੱਤ ਮਹੀਨੇ ਦੇ ਇਲਾਜ ਪਿੱਛੋਂ ਉਹ ਹੁਣ ਸਾਢੇ ਤਿੰਨ ਕਿਲੋਗ੍ਰਾਮ ਦਾ ਹੋ ਗਿਆ ਹੈ।

n smallboy a 20190227 870x553 1

ਤੋਸ਼ਿਕੋ ਨੇ ਕਿਹਾ ਕਿ ਜਦੋਂ ਉਹ ਪੈਦਾ ਹੋਇਆ ਸੀ ਤਾਂ ਬਹੁਤ ਛੋਟਾ ਸੀ। ਮੈਂ ਉਸ ਨੂੰ ਛੂਹਣ ਤੋਂ ਵੀ ਡਰਦੀ ਸੀ ਕਿ ਕਿਤੇ ਉਸ ਨੂੰ ਕੁਝ ਹੋ ਨਾ ਜਾਵੇ। ਹੁਣ ਉਹ ਦੁੱਧ ਪੀਣ ਲੱਗਾ ਹੈ। ਮੈਂ ਉਸ ਨੂੰ ਨੁਹਾ ਵੀ ਸਕਦੀ ਹਾਂ। ਉਸ ਨੂੰ ਵੱਧਦਾ ਵੇਖ ਕੇ ਮੈਂ ਬਹੁਤ ਖ਼ੁਸ਼ ਹਾਂ। ਦੱਸਣਯੋਗ ਹੈ ਕਿ ਸਭ ਤੋ ਛੋਟੀ ਜ਼ਿੰਦਾ ਨਵਜੰਮੀ ਕੁੜੀ ਦਾ ਰਿਕਾਰਡ ਜਰਮਨੀ ਦੀ ਇਕ ਬੱਚੀ ਦੇ ਨਾਂ ਹੈ। 2015 ‘ਚ ਪੈਦਾ ਹੋਈ ਉਸ ਬੱਚੀ ਦਾ ਵਜ਼ਨ ਜਨਮ ਸਮੇਂ ਸਿਰਫ਼ 252 ਗ੍ਰਾਮ ਸੀ।

1555669880 GettyImages 912113884

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button