Breaking NewsD5 specialInternationalNewsSportsTop News

ਦੁਖਦ : ਨਹੀਂ ਰਹੇ ਅਫ਼ਗਾਨੀ ਫੁਟਬਾਲਰ ਜਾਕੀ ਅਨਵਾਰੀ, ਅਮਰੀਕੀ ਜਹਾਜ਼ ਤੋਂ ਡਿੱਗਣ ਨਾਲ ਮੌਤ

ਕਾਬੁਲ : ਅਫ਼ਗਾਨਿਸਤਾਨ ਰਾਸ਼ਟਰੀ ਟੀਮ ਦੇ ਫੁਟਬਾਲਰ ਜਾਕੀ ਅਨਵਾਰੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ਏਅਰਪੋਰਟ ‘ਤੇ ਅਮਰੀਕੀ ਜਹਾਜ਼ ਤੋਂ ਡਿੱਗਣ ਦੇ ਚੱਲਦਿਆਂ ਉਨ੍ਹਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਵੀਰਵਾਰ ਨੂੰ ਇਕ ਮੀਡੀਆ ਏਜੰਸੀ ਨੇ ਦਿੱਤੀ ਹੈ। ਏਜੰਸੀ ਦਾ ਕਹਿਣਾ ਹੈ ਕਿਹਾ ਕਿ ਜਾਕੀ ਅਮਰੀਕੀ ਜਹਾਜ਼ ਬੋਇੰਗ ਸੀ – 17 ਤੋਂ ਡਿੱਗ ਕੇ ਮੌਤ ਹੋਈ ਹੈ।

Kisan Bill 2020 : ਬੀਜੇਪੀ ਲੀਡਰ ਨੇ ਘਰ ‘ਚ ਲਾਇਆ ਕਿਸਾਨਾਂ ਦਾ ਝੰਡਾ, ਮੋਦੀ ਨੂੰ ਛੱਡ ਕਿਸਾਨਾਂ ਦੀ ਕੀਤੀ ਸਪੋਟ !

ਅਫਗਾਨਿਸਤਾਨ ਦੇ ਜਨਰਲ ਡਾਇਰੈਕਟੋਰੇਟ ਫਾਰ ਸਪੋਰਟਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਤਾਲਿਬਾਨ ਨੇ 16 ਅਗਸਤ ਨੂੰ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਤੋਂ ਪੂਰੇ ਦੇਸ਼ ਵਿੱਚ ਭਾਜੜ ਦਾ ਮਾਹੌਲ ਹੈ। ਤਾਲਿਬਾਨ ਦੇ ਡਰੋਂ ਅਫਗਾਨਿਸਤਾਨ ਦੇ ਹਜ਼ਾਰਾਂ ਨਾਗਰਿਕ ਦੇਸ਼ ਛੱਡਣਾ ਚਾਹੁੰਦੇ ਹਨ। ਐਤਵਾਰ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਕਾਬੁਲ ਏਅਰਪੋਰਟ ‘ਤੇ ਜਮਾਂ ਹਨ। ਇਨ੍ਹਾਂ ਵਿਚੋਂ ਇੱਕ ਜਾਕੀ ਵੀ ਸਨ।

ਸੁਮੇਧ ਸੈਣੀ ਮਾਮਲੇ ‘ਚ ਨਵਾਂ ਮੋੜ, ਵੱਡੇ ਅਫ਼ਸਰਾਂ ਦੀ ਛੁੱਟੀ ! D5 Channel Punjabi

ਤਿੰਨ ਲੋਕਾਂ ਦੀ ਜਹਾਜ਼ ਤੋਂ ਡਿੱਗ ਕੇ ਹੋਈ ਸੀ ਮੌਤ
ਕਾਬੁਲ ਏਅਰਪੋਰਟ ‘ਤੇ ਸੋਮਵਾਰ ਨੂੰ ਜਹਾਜ਼ ਵਿੱਚ ਸਵਾਰ ਹੋਣ ਲਈ ਭਾਜੜ ਮਚੀ ਸੀ। ਇੱਥੇ ਦੇਸ਼ ਛੱਡਣ ਲਈ ਕਈ ਲੋਕ ਜਹਾਜ਼ ਦੇ ਪਹੀਏ ‘ਤੇ ਵੀ ਬੈਠ ਗਏ ਸਨ। ਕੁੱਝ ਲੋਕਾਂ ਨੂੰ ਜਹਾਜ਼ ਦੇ ਉੱਤੇ ਵੀ ਵੇਖਿਆ ਗਿਆ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਪਹੀਏ ‘ਤੇ ਬੈਠੇ ਤਿੰਨ ਲੋਕਾਂ ਦੀ ਡਿੱਗ ਕੇ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ ਜਾਕੀ ਵੀ ਸ਼ਾਮਲ ਸੀ। ਜਾਕੀ ਉਨ੍ਹਾਂ ਹਜ਼ਾਰਾਂ ਅਫਗਾਨਾਂ ਵਿੱਚੋਂ ਇੱਕ ਸੀ, ਜੋ ਸੋਮਵਾਰ ਨੂੰ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ ਸਨ। ਤਾਂਕਿ ਤਾਲਿਬਾਨ ਦੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਉਹ ਦੇਸ਼ ਛੱਡ ਸਕਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button