Breaking NewsD5 specialEntertainmentIndiaNewsPunjabTop News

ਦੀਪ ਸਿੱਧੂ ਦੀ ਪੁਲਿਸ ਹਿਰਾਸਤ 7 ਦਿਨਾਂ ਲਈ ਵਧਾਈ ਗਈ, ਲਾਲ ਕਿਲ੍ਹੇ ‘ਤੇ ਹਿੰਸਾ ਦਾ ਹੈ ਮੁੱਖ ਆਰੋਪੀ

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਵਿਸ਼ੇਸ਼ ਹਿਰਾਸਤ ਟੀਮ ਨੇ ਗਣਤੰਤਰ ਦਿਵਸ ਦੇ ਦਿਨ ਟਰੈਕਟਰ ਰੈਲੀ ਦੇ ਦੌਰਾਨ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੇ ਮੁੱਖ ਆਰੋਪੀ ਦੀਪ ਸਿੱਧੂ ਦੀ ਪੁਲਿਸ ਹਿਰਾਸਤ ਵਧਾ ਦਿੱਤੀ ਗਈ ਹੈ। ਦੀਪ ਸਿੱਧੂ ਨੂੰ ਇੱਕ ਵਾਰ ਫਿਰ 7 ਦਿਨ ਦੀ ਰਿਮਾਂਡ ‘ਤੇ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਦੀ ਟੀਮ ਨੇ ਸਿੱਧੂ ਨੂੰ 8 ਫਰਵਰੀ ਦੀ ਰਾਤ ਹਰਿਆਣਾ ‘ਚ ਕਰਨਾਲ ਬਾਈਪਾਸ ਦੇ ਕੋਲ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜਿਆ ਗਿਆ ਸੀ।

ਲਓ ਰਾਕੇਸ਼ ਟਕੈਤ ਨੇ ਸੱਦ ਲਈ ਬਹੁਤ ਵੱਡੀ ਮੀਟਿੰਗ,ਕੇਂਦਰ ਸਰਕਾਰ ਦੀ ਉਡਾਈ ਰਾਤਾਂ ਦੀ ਨੀਂਦ

ਦੱਸ ਦਈਏ ਕਿ ਦਿੱਲੀ ਪੁਲਿਸ ਨੇ ਸਿੱਧੂ ਦੀ ਗ੍ਰਿਫ਼ਤਾਰੀ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਲੈ ਕੇ 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ ਅਤੇ ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਝੜਪ ਹੋਈ ਸੀ। ਬਹੁਤ ਸਾਰੇ ਪ੍ਰਦਰਸ਼ਨਕਾਰੀ ਟਰੈਕਟਰ ਚਲਾਂਦੇ ਹੋਏ ਲਾਲ ਕਿਲ੍ਹੇ ਤੱਕ ਪਹੁੰਚ ਗਏ ਸਨ ਅਤੇ ਉਨ੍ਹਾਂ ਨੇ ਉੱਥੇ ਪ੍ਰਾਚੀਰ ‘ਤੇ ਇੱਕ ਧਾਰਮਿਕ ਝੰਡਾ ਅਤੇ ਕਿਸਾਨਾਂ ਦਾ ਝੰਡਾ ਲਗਾ ਦਿੱਤਾ ਸੀ। ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਤੋਂ ਬਾਅਦ ਦੀਪ ਸਿੱਧੂ ਦਾ ਨਾਮ ਸਾਹਮਣੇ ਆਇਆ ਸੀ ਕਿ ਉਸ ਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ।

🔴LIVE ਹਾਈਕੋਰਟ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ , ਸਰਕਾਰ ਨੂੰ ਦਿੱਤਾ ਝਟਕਾ, ਕਿਸਾਨਾਂ ਦੇ ਚਿਹਰੇ ‘ਤੇ ਆਈ ਰੌਣਕ !

ਉਸ ਤੋਂ ਬਾਅਦ ਦਿੱਲੀ ਪੁਲਿਸ ਦੀਪ ਸਿੱਧੂ ਦੀ ਤਲਾਸ਼ ਕਰ ਰਹੀ ਸੀ। ਦੀਪ ਸਿੱਧੂ ਨੇ ਕਈ ਵਾਰ ਫੇਸਬੁੱਕ ‘ਤੇ ਲਾਇਵ ਹੋ ਕੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਸੀ ਅਤੇ ਕਿਹਾ ਸੀ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ। ਸਿੱਧੂ ਨੇ ਕਿਸਾਨ ਆਗੂਆਂ ਨੂੰ ਕਿਹਾ ਸੀ ਕਿ ਜੇਕਰ ਉਹ ਫੜਿਆ ਗਿਆ ਤਾਂ ਕਈਆਂ ਦੇ ਰਾਜ ਸਾਹਮਣੇ ਆਉਣਗੇ। ਉਥੇ ਹੀ ਹਾਲ ਹੀ ‘ਚ ਸਿੱਧੂ ਅਤੇ ਇਸ ਮਾਮਲੇ ‘ਚ ਗ੍ਰਿਫ਼ਤਾਰ ਇੱਕ ਹੋਰ ਆਰੋਪੀ ਇਕਬਾਲ ਸਿੰਘ ਨੂੰ ਕ੍ਰਾਇਮ ਬ੍ਰਾਂਚ ਦੀ ਟੀਮ ਲਾਲ ਕਿਲ੍ਹੇ ਲੈ ਕੇ ਗਈ ਸੀ, ਤਾਂਕਿ ਗਣਤੰਤਰ ਦਿਵਸ ‘ਤੇ ਉੱਥੇ ਹੋਈ ਹਿੰਸਾ ਅਤੇ ਅਰਾਜਕਤਾ ਸਬੰਧੀ ਘਟਨਾਕਰਮ ਨੂੰ ਸਮਝਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button