ਦੀਪਿਕਾ ਪਾਦੂਕੋਣ ਦੀ ਵੈਬਸਾਈਟ ਲਾਂਚ ਹੋਣ ‘ਤੇ ਖੁਸ਼ ਹੋਏ ਰਣਵੀਰ, ਬੋਲੇ – ਤੂੰ ਦੁਨੀਆ ਦੀ ਸਭ ਤੋਂ ਖੂਬਸੂਰਤ….
ਮੁੰਬਈ : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਪਤਨੀ ਅਤੇ ਅਦਾਕਾਰਾਂ ਦੀਪਿਕਾ ਪਾਦੂਕੋਣ ਦੇ ਵੈਬਸਾਈਟ ਲਾਂਚ ਹੋਣ ‘ਤੇ ਬਹੁਤ ਖੁਸ਼ ਹਨ। ਰਣਵੀਰ ਸਿੰਘ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਦੀਪਿਕਾ ਲਈ ਇੱਕ ਨੋਟ ਲਿਖ ਕੇ ਉਸ ਦੀ ਬਹੁਤ ਤਾਰੀਫ ਕੀਤੀ ਹੈ।
View this post on Instagram
ਰਣਵੀਰ ਨੇ ਆਪਣੇ ਨੋਟ ਵਿੱਚ ਲਿਖਿਆ, ‘‘ਦੀਪਿਕਾ ਤੂੰ ਦੁਨੀਆ ਦੀ ਸਭਤੋਂ ਖੂਬਸੂਰਤ ਇੰਸਾਨ ਹੋ, ਜਿਸ ਦੇ ਨਾਲ ਮੈਂ ਮਿਲਿਆ ਹਾਂ ਅਤੇ ਮੈਂ ਇਹ ਗੱਲ ਸਿਰਫ ਇਸ ਲਈ ਨਹੀਂ ਕਹਿ ਰਿਹਾ ਹਾਂ ਕਿਉਂਕਿ ਤੂੰ ਮੇਰੀ ਪਤਨੀ ਹੈ, ਤੂੰ ਆਪਣੇ ਅੰਦਰ ਪੂਰੇ ਯੂਨੀਵਰਸ ਨੂੰ ਰੱਖਦੀ ਹੋ, ਪਿਆਰ, ਹਮਦਰਦੀ, ਦਿਆਲਤਾ, ਸਿਆਣਪ, ਸੁੰਦਰਤਾ, ਕਿਰਪਾ ਅਤੇ ਹਮਦਰਦੀ ਵੀ ਰੱਖਦੀ ਹੋ। ਇਹ ਸਾਰੇ ਗੁਣ ਤੁਹਾਨੂੰ ਇੱਕ ਵਧਿਆ ਅਤੇ ਸੱਚਾ ਕਲਾਕਾਰ ਬਣਾਉਂਦੇ ਹਨ। ਤੂੰ ਦੁਨੀਆ ਦੀ ਸਭ ਤੋਂ ਉੱਤਮ ਅਦਾਕਾਰਾਂ ਵਿੱਚੋਂ ਇੱਕ ਹੋ। ਤੁਹਾਡੇ ਅੰਦਰ ਲਚੀਲਾਪਨ, ਸਬਰ ਅਤੇ ਇੱਛਾਸ਼ਕਤੀ ਹੈ। ਮੈਂ ਕਦੇ – ਕਦੇ ਰੁਕਦਾ ਹਾਂ ਤੈਨੂੰ ਐਡਮਾਇਰ ਕਰਨ ਦੇ ਲਈ, ਤੁਹਾਡੀ ਆਤਮਾ ਵਿਸ਼ੇਸ਼ ਹੈ, ਚੰਗੇ ਲਈ ਪੈਦਾ ਹੋਈ ਹੋ ਅਤੇ ਮੈਂ ਦੁਨੀਆ ਦਾ ਮਾਣ ਵਾਲਾ ਪਤੀ ਹਾਂ।’’
KMP ਰੋਡ ’ਤੋਂ ਕਿਸਾਨਾਂ ਦੇ ਪ੍ਰਧਾਨ ਦਾ ਆਇਆ ਫੋਨ,ਦਿੱਤੀ ਬਹੁਤ ਵੱਡੀ ਖੁਸ਼ਖਬਰੀ,ਝੁਕੀ ਸਰਕਾਰ!ਮੋਦੀ ਨੂੰ ਝਟਕਾ
ਜ਼ਿਕਰਯੋਗ ਗੱਲ ਹੈ ਕਿ ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਵੈਬਸਾਈਟ ਲਾਂਚ ਹੋਣ ਦੀ ਜਾਣਕਾਰੀ ਦਿੱਤੀ ਸੀ। ਦੀਪਿਕਾ ਨੇ ਲਿਖਿਆ ਸੀ , ‘‘ਗੁਜ਼ਰੇ ਕੁੱਝ ਮਹੀਨਿਆਂ ਤੋਂ ਇਸ ਵੈਬਸਾਈਟ ‘ਤੇ ਕੰਮ ਚੱਲ ਰਿਹਾ ਸੀ ਪਰ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਤੋਂ ਇਸ ‘ਚ ਦੇਰੀ ਹੋਈ ‘ਤੇ ਆਖਿਰਕਾਰ ਇਹ ਬਣਕੇ ਤਿਆਰ ਹੋ ਗਈ ਹੈ, ਮੇਰਾ ਮੰਨਣਾ ਹੈ ਕਿ ਇਸ ਵੈਬਸਾਈਟ ‘ਚ ਅਜਿਹੇ ਤੱਤ ਹਨ ਜੋ ਮੇਰੀ ਸ਼ਖਸੀਅਤ ਨੂੰ ਵਧਾਏਗਾ। ਮੈਨੂੰ ਉਂਮੀਦ ਹੈ ਕਿ ਤੁਸੀ ਸਾਰੇ ਇਸ ਨੂੰ ਪਸੰਦ ਕਰੋਗੇ ।’’ ਦੱਸਿਆ ਜਾਂਦਾ ਹੈ ਕਿ ਇਸ ਵੈਬਸਾਈਟ ਦੇ ਜ਼ਰਿਏ ਦੀਪਿਕਾ ਦੇ ਆਉਣ ਵਾਲੇ ਪ੍ਰੋਜੈਕਟ, ਸੋਸ਼ਲ ਵਰਕ ਅਤੇਇਸ ਤਰਾਂ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.