ਡਾ: ਦੀਪਕ ਗਰਗ ਚੰਡੀਗੜ੍ਹ ਦੇ ਨਵੇਂ ਐੱਸਐੱਸਪੀ ਬਣ ਸਕਦੇ ਹਨ। ਇਸ ਵੇਲੇ ਉਹ ਮੁਹਾਲੀ ਦੇ ਐਸਐਸਪੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬੀਐਲ ਪੁਰੋਹਿਤ ਨੇ ਆਈਪੀਐਸ ਡਾਕਟਰ ਦੀਪਕ ਗਰਗ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।ਸੂਤਰਾਂ ਮੁਤਾਬਕ ਐਸਐਸਪੀ ਦੀ ਨਿਯੁਕਤੀ ਦੀ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਹੁਣ ਸਿਰਫ਼ MHA ਦੀ ਮਨਜ਼ੂਰੀ ਦੀ ਉਡੀਕ ਹੈ। ਇਸ ਤੋਂ ਬਾਅਦ ਆਈਪੀਐਸ ਡਾਕਟਰ ਸੰਦੀਪ ਗਰਗ ਚੰਡੀਗੜ੍ਹ ਦੇ 18ਵੇਂ ਐਸਐਸਪੀ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਸਮੇਂ ਹਰਿਆਣਾ ਕੇਡਰ ਦੀ ਆਈਪੀਐਸ ਮਨੀਸ਼ਾ ਚੌਧਰੀ ਐਸਐਸਪੀ ਯੂਟੀ ਦਾ ਕਾਰਜਕਾਰੀ ਚਾਰਜ ਸੰਭਾਲ ਰਹੀ ਹੈ।ਮੋਹਾਲੀ ਦੇ ਐਸਐਸਪੀ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਡਾ: ਦੀਪਕ ਗਰਗ ਸੰਗਰੂਰ, ਜਲੰਧਰ, ਮਾਨਸਾ, ਪਟਿਆਲਾ ਅਤੇ ਰੋਪੜ ਦੇ ਐਸਐਸਪੀ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਸਾਬਕਾ ਐਸਐਸਪੀ, ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ 12 ਦਸੰਬਰ ਨੂੰ ਯੂਟੀ ਪ੍ਰਸ਼ਾਸਨ ਨੇ ਦੁਰਵਿਹਾਰ ਦੇ ਦੋਸ਼ਾਂ ਵਿੱਚ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 3 ਆਈਪੀਐਸ ਦਾ ਪੈਨਲ ਯੂਟੀ ਪ੍ਰਸ਼ਾਸਨ ਨੂੰ ਭੇਜਿਆ ਗਿਆ ਸੀ। ਇਨ੍ਹਾਂ ਵਿੱਚ ਪੰਜਾਬ ਕੇਡਰ 2012 ਬੈਚ ਦੇ ਆਈਪੀਐਸ ਸੰਦੀਪ ਗਰਗ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ ਅਤੇ 2013 ਬੈਚ ਦੇ ਆਈਪੀਐਸ ਭਗੀਰਥ ਸਿੰਘ ਮੀਨਾ ਸ਼ਾਮਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.