Breaking NewsD5 specialEntertainmentNewsTop News

84 ਸਾਲ ਦੀ ਉਮਰ ‘ਚ ਵੱਡੇ ਪਰਦੇ ‘ਤੇ ਵਾਪਸੀ ਕਰੇਗੀ ਹੈਲੇਨ

ਮੁੰਬਈ : ਦਿੱਗਜ ਅਦਾਕਾਰਾ ਹੈਲੇਨ ਇੱਕ ਅਰਸੇ ਤੋਂ ਬਾਅਦ ਪਰਦੇ ‘ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ 70 ਸਾਲਾਂ ਦੇ ਕਰੀਅਰ ਦੀ ਮਿਆਦ ‘ਚ 700 ਫਿਲਮਾਂ ਦਾ ਹਿੱਸਾ ਰਹੀ ਹੈ ਅਤੇ ਉਨ੍ਹਾਂ ਨੂੰ ਅਕਸਰ ਆਪਣੇ ਸਮੇਂ ਦੀਆਂ ਹਰਮਨ ਪਿਆਰੀਆਂ ਡਾਂਸਰਾ ਵਿੱਚੋਂ ਇੱਕ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਹੈਲੇਨ ਅਭਿਨੇ ਦੇਵ ਦੀ ‘ਬਰਾਊਨ : ਦਿ ਫਰਸਟ ਕੇਸ’ ਦੇ ਨਾਲ ਪਰਦੇ ’ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਦੱਸ ਦੇਈਏ ਕਿ ਹੈਲੇਨ ਨੇ ਮਧੁਰ ਭੰਡਾਰਕਰ ਦੀ ਫ਼ਿਲਮ ‘ਹੀਰੋਇਨ’ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ।

ਲਓ ਭਗਵੰਤ ਮਾਨ ਨੇ ਮੀਟਿੰਗ ‘ਚ ਸੱਦਿਆ ਸਿੱਧੂ! ਮਾਫੀਆਂ ਖਿਲਾਫ ਵੱਡਾ ਐਕਸ਼ਨ | D5 Channel Punjabi

ਹੁਣ ਇਕ ਦਹਾਕੇ ਬਾਅਦ ਮੁੜ ਪਰਦੇ ’ਤੇ ਹੈਲੇਨ ਵਾਪਸੀ ਕਰਨ ਜਾ ਰਹੀ ਹੈ। ਇਹ ਨਿਓ ਨੋਇਰ ਕ੍ਰਾਈਮ ਡਰਾਮਾ ਕੋਲਕਾਤਾ ਦੇ ਚਹਿਲ-ਪਹਿਲ ਵਾਲੇ ਸ਼ਹਿਰ ’ਤੇ ਆਧਾਰਿਤ ਹੈ। ਤੁਹਾਨੂੰ ਦੱਸ ਦਈਏ ਕਿ ‘ਬਰਾਊਨ : ਦਿ ਫਰਸਟ ਕੇਸ’ ’ਚ ਕਰਿਸ਼ਮਾ ਕਪੂਰ ਮੁੱਖ ਭੂਮਿਕਾ ’ਚ ਹੈ।ਇਹ ਅਭੀਕ ਬਰੁਆ ਦੀ ਬੁੱਕ ‘ਸਿਟੀ ਆਫ ਡੈੱਥ’ ’ਤੇ ਆਧਾਰਿਤ ਹੈ। ਨਾਲ ਹੀ ਸੂਰੀਆ ਸ਼ਰਮਾ ਵੀ ਮਹੱਤਵਪੂਰਨ ਭੂਮਿਕਾ ’ਚ ਦਿਸਣਗੇ।

Punjab Viral : ਲਓ ਸ਼ਰੇਆਮ ਹੀ, 20 ਰੁਪਏ ਪਿੱਛੇ ਸੜਕ ‘ਤੇ ਲੰਮੀ ਪਈ ਔਰਤ | D5 Channel Punjabi

‘ਬਰਾਊਨ’ ’ਚ ਆਪਣੀ ਭੂਮਿਕਾ ਬਾਰੇ ਹੈਲੇਨ ਕਹਿੰਦੀ ਹੈ, ‘‘ਜਦੋਂ ਸੰਪਰਕ ਕੀਤਾ ਸੀ ਤਾਂ ਮੇਰੇ ਲਈ ਇਹ ਸਮਝਣਾ ਬੇਹੱਦ ਆਸਾਨ ਸੀ ਕਿ ਕਿਰਦਾਰ ਨੂੰ ਲੈ ਕੇ ਟੀਮ ਕਿੰਨੀ ਕਲੀਅਰ ਹੈ। ਇਹ ਨਾ ਸਿਰਫ਼ ਰੋਮਾਂਚਕ ਕ੍ਰਾਈਮ ਡਰਾਮਾ ਹੈ, ਸਗੋਂ ਮੈਂ ਵੀ ਭੂਮਿਕਾ ਦੇ ਨਾਲ ਪਛਾਣ ਬਣਾਈ ਤੇ ਫਿਰ ਜਦੋਂ ਤੋਂ ਮੈਂ ਅਭਿਨੇ ਦੇ ਕੰਮ ਬਾਰੇ ਚੰਗੀਆਂ ਗੱਲਾਂ ਸੁਣੀਆਂ ਹਨ ਤਾਂ ਇਹ ਮੇਰੇ ਲਈ ਹੋਰ ਵੀ ਆਸਾਨ ਹੋ ਗਿਆ ਕਿਉਂਕਿ ਮੈਂ ਸੈੱਟ ’ਤੇ ਵਾਪਸ ਆਉਣ ਤੋਂ ਬਾਅਦ ਬਸ ਖ਼ੁਦ ਨੂੰ ਇੰਜੁਆਏ ਕਰ ਰਹੀ ਸੀ।’’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button