Breaking NewsD5 specialIndiaNewsTop News

ਦਿੱਲੀ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ, ਲਗਾਤਾਰ ਦੂਜੇ ਦਿਨ ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ

ਨਵੀਂ ਦਿੱਲੀ : ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ‘ਚ ਬੁੱਧਵਾਰ ਨੂੰ ਮੌਨਸੂਨ ਦੇ ਆਉਣ ਨਾਲ ਦੂਜੇ ਦਿਨ ਹੋ ਰਹੀ ਬਾਰਿਸ਼ ਨਾਲ ਲੋਕਾਂ ਨੂੰ ਹੁਮਸ ਅਤੇ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਦੇ ਬੁਲਾਰੇ ਅਨੁਸਾਰ ਦਿੱਲੀ ‘ਚ ਅੱਜ ਦਿਨ ਭਰ ਰੁਕ ਰੁਕ ਕੇ ਬਾਰਿਸ਼ ਹੋਣ ਦਾ ਅਨੁਮਾਨ ਹੈ। ਮੌਨਸੂਨ ਆਉਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ । ਦਿੱਲੀ ‘ਚ ਜ਼ਿਆਦਾ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

🔴LIVE| ਲਓ ਜੀ! ਕੇਜਰੀਵਾਲ ਨੇ ਕਿਸਾਨ ਕਰਤੇ ਖੁਸ਼, ਸਰਕਾਰ ਬਣਨ ’ਤੇ ਮਿਲੇਗਾ ਆਹ ਵੱਡਾ ਤੋਹਫਾ!

ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ‘ਚ ਅੱਜ ਸਵੇਰੇ ਅਸਮਾਨ ‘ਚ ਕਾਲੇ ਬੱਦਲ ਛਾਏ ਰਹੇ ਅਤੇ ਰਿਮਝਿਮ ਹੋ ਰਹੀ ਬਾਰਿਸ਼ ਨੇ ਲੋਕਾਂ ਨੂੰ ਹੁਮਸ ਅਤੇ ਗਰਮੀ ਤੋਂ ਰਾਹਤ ਦਿੱਤੀ। ਦਿੱਲੀ ‘ਚ ਇਸ ਵਾਰ ਮੌਨਸੂਨ ਨੇ ਦੇਰ ਨਾਲ ਦਸਤਕ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ‘ਤੇ ਇੱਥੇ ਮੌਨਸੂਨ 27 ਜੂਨ ਤੱਕ ਪਹੁੰਚ ਜਾਂਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਸਾਲ ਮੌਨਸੂਨ ਇੱਕੋ ਜਿਹਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦਿੱਲੀ ‘ਚ ਇਸੇ ਤਰ੍ਹਾਂ ਦੀ ਬਾਰਿਸ਼ ਹੋਣ ਦੇ ਲੱਛਣ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button