ਦਿੱਲੀ ਵਾਲਿਆਂ ਲਈ ਵੱਡੀ ਖ਼ੁਸ਼ਖਬਰੀ, ਕੇਜਰੀਵਾਲ ਨੇ ਕਰਤਾ ਨਵਾਂ ਐਲਾਨ

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਹੁਣ ਤੱਕ ਜਿਹੜੀ ਛੋਟ ਦਿੱਤੀ ਗਈ ਸੀ ਉਹ ਉਸੇ ਤਰ੍ਹਾਂ ਰਹੇਗੀ।ਇਸਦੇ ਨਾਲ ਹੀ ਹੁਣ ਦਿੱਲੀ ਵਿੱਚ ਬਾਰਬਰ ਅਤੇ ਸੈਲੂਨ ਖੋਲ੍ਹੇ ਜਾ ਰਹੇ ਹਨ ਪਰ ਸਪਾ ਹਜੇ ਬੰਦ ਰਹਿਣਗੇ। ਕੇਜਰੀਵਾਲ ਨੇ ਕਿਹਾ ਦਿੱਲੀ ਵਿੱਚ ਜਿਸ ਤਰ੍ਹਾਂ ਕਾਨੂੰਨ ਬਣਾਇਆ ਗਿਆ ਸੀ ਕਿ ਆਟੋ ਰਿਕਸ਼ਾ ਜਾਂ ਬੈਟਰੀ ਰਿਕਸ਼ਾ ਵਿੱਚ ਸਿਰਫ ਦੋ ਸਵਾਰੀਆਂ ਸਫਰ ਕਰਨਗੀਆਂ ਪਰ ਹੁਣ ਇਸ ਵਿੱਚ ਵੀ ਛੋਟ ਦਿੱਤੀ ਜਾ ਰਹੀ ਹੈ ।
America ‘ਚ ਪੁਲਿਸ ਦੀ ਹੈਵਾਨੀਅਤ ਤੋਂ ਭੜਕੇ ਲੋਕ | ਪੁਲਿਸ ਨੇ ਗੋਡੇ ਥੱਲੇ ਗਰਦਨ ਦੱਬ ਕੇ ਮਾਰਿਆ ਸੀ ਅਫ਼ਰੀਕੀ | Trump
ਨਾਲ ਹੀ ਹੁਣ ਦਿੱਲੀ ਵਿੱਚ ਟੂ ਵਿਲਰ ਤੇ ਦੋ ਸਵਾਰੀਆਂ ਜਾ ਸਕਣਗੀਆਂ ਨਾਲ ਹੀ ਫੋਰ ਵ੍ਹੀਲਰ ਵਿੱਚ ਇੱਕ ਡਰਾਈਵਰ ਨਾਲ ਤਿੰਨ ਸਵਾਰੀਆਂ ਸਫਰ ਕਰ ਸਕਦੀਆਂ ਹਨ। ਦਿੱਲੀ ਸਰਕਾਰ ਵੱਲੋਂ ਬਜ਼ਾਰਾਂ ਵਿੱਚ ਦੁਕਾਨਾਂ ਨੂੰ ਓਡ ਈਵਨ ਦੀ ਪ੍ਰਣਾਲੀ ਤੋਂ ਵੀ ਮੁਕਤ ਕੀਤਾ ਜਾ ਰਿਹਾ ਹੈ। ਹੁਣ ਦਿੱਲੀ ਵਿੱਚ ਸਾਰੇ ਬਾਜ਼ਾਰਾਂ ਵਿੱਚ ਦੁਕਾਨਾਂ ਬਿਨ੍ਹਾਂ ਕਿਸੇ ਸ਼ਰਤ ਦੇ ਖੁਲ੍ਹ ਸਕਦੀਆਂ ਹਨ।
ਏਸ 4 ਸਾਲਾ ਮਾਸੂਮ ਦੀਆਂ ਅੱਖਾਂ ‘ਚ ਵੇਖੇ ਸਰਕਾਰ | ਦੋ ਵਕਤ ਦੀ ਨਾ ਸਹੀ, ਇਕ ਵਕਤ ਦੀ ਰੋਟੀ ਹੀ ਮਿਲ ਜਾਵੇ
ਕੇਜਰੀਵਾਲ ਨੇ ਇਕ ਵਾਰ ਫਿਰ ਲੋਕਾਂ ਤੋਂ ਆਪਣੇ ਸੁਝਾਅ ਮੰਗੇ ਹਨ ਕਿ ਦਿੱਲੀ ਦੇ ਬਾਡਰ ਖੋਲ੍ਹੇ ਜਾਣ ਜਾਂ ਫਿਰ ਨਹੀਂ । ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਸਿਹਤ ਖੇਤਰ ਵਿੱਚ ਕਾਫੀ ਵਿਕਾਸ ਕੀਤਾ ਹੈ । ਜਿਸ ਨਾਲ ਅੱਜ ਦਿੱਲੀ ਵਿੱਚ ਬਹੁਤ ਹਸਪਤਾਲ ਹਨ ਬਹੁਤ ਸਾਰੀ ਮੁਹੱਲਾ ਕਲੀਨਿਕ ਹਨ ਬਹੁਤ ਸਾਰੇ ਬੈਡ ਹਸਪਤਾਲਾਂ ਵਿੱਚ ਹਨ ਸਾਰਾ ਇਲਾਜ ਲੋਕਾਂ ਲਈ ਬਿਲਕੁਲ ਮੁਫ਼ਤ ਕਰ ਦਿੱਤਾ ਹੈ।
Kejriwal Big Announcement | Lockdown 5 | ਦਿੱਲੀ ਵਾਲਿਆਂ ਲਈ ਵੱਡੀ ਖ਼ੁਸ਼ਖਬਰੀ, ਕੇਜਰੀਵਾਲ ਨੇ ਕਰਤਾ ਨਵਾਂ ਐਲਾਨ
ਕੇਜਰੀਵਾਲ ਨੇ ਲੋਕਾਂ ਨੂੰ ਕਿਹਾ ਜਿੱਥੇ ਦੇਸ਼ ਵਿਦੇਸਾਂ ਵਿੱਚ ਸਵਾਸਥ ਸੰਸਥਾਵਾਂ ਫੇਲ ਹਨ ਉਥੇ ਹੀ ਦਿੱਲੀ ਵਿੱਚ ਕਰੋਨਾ ਵਾਇਰਸ ਨਾਲ ਲੜਨ ਲਈ ਦਿੱਲੀ ਸਰਕਾਰ ਦੀ ਪੂਰੀ ਤਿਆਰੀ ਹੈ। ਲੋਕਾਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਹਰ ਹਸਪਤਾਲਾਂ ਵਿੱਚ ਕਾਫੀ ਬੈਡ ਮੌਜੂਦ ਹਨ। ਨਾਲ ਹੀ ਕੇਜਰੀਵਾਲ ਨੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ ਸਰਕਾਰ ਇੱਕ ਐਪ ਲੌਂਚ ਕਰ ਰਹੀ ਹੈ ਜਿਸ ਵਿੱਚ ਸਾਰੀ ਜਾਣਕਾਰੀ ਕਰੋਨਾ ਵਾਇਰਸ ਨੂੰ ਲੈ ਕੇ ਸਾਂਝੀ ਕੀਤੀ ਜਾਵੇਗੀ ਤੇ ਇਹ ਵੀ ਦਸਿਆ ਜਾਵੇਗਾ ਕਿਸ ਕਿਸ ਹਸਪਤਾਲ ਵਿੱਚ ਕਰੋਨਾ ਦਾ ਇਲਾਜ ਚੱਲ ਰਿਹਾ ਹੈ ਤੇ ਕਿਸ ਹਸਪਤਾਲਾਂ ਵਿੱਚ ਕਿੰਨੇ ਬੈਡ ਖਾਲੀ ਹਨ ।
🔴 LIVE | ਅੱਜ ਤੋਂ ਪੰਜਾਬ ‘ਚ ਇਕ ਮਹੀਨੇ ਦਾ Lockdown 5 | ਜਾਣੋ ਦੇਸ਼ ਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ
ਕੇਜਰੀਵਾਲ ਨੇ ਕਿਹਾ ਕਿਸੇ ਵੀ ਸਟੇਟ ਨਾਲੋਂ ਦਿੱਲੀ ਵਿੱਚ ਸਵਾਸਥ ਸੇਵਾਵਾਂ ਕਾਫੀ ਬਿਹਤਰ ਹਨ। ਨਾਲ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਇਲਾਜ ਬਿਲਕੁੱਲ ਮੁਫਤ ਹੈ ,ਚਾਹੇ ਓਹ ਇਲਾਜ ਦੱਸ ਲੱਖ ਰੁਪਏ ਦਾ ਕਿਉਂ ਨਾ ਹੋਏ।ਦਿੱਲੀ ਸਰਕਾਰ ਨੇ ਇਹਤਿਆਤ ਦੀ ਤੌਰ ਤੇ ਦਿੱਲੀ ਦੇ ਸਾਰੇ ਬਾਡਰ ਫਿਲਹਾਲ ਇੱਕ ਹਫਤੇ ਲਈ ਸੀਲ ਕਰ ਦਿੱਤੇ ਹਨ । ਲੋਕਾਂ ਦੇ ਸੁਝਾਅ ਆਉਣ ਤੋਂ ਬਾਅਦ ਇਸ ਫੈਸਲੇ ਵਿੱਚ ਫੇਰ ਬਦਲ ਕੀਤਾ ਜਾ ਸਕਦਾ ਹੈ ।
ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਲੋਕਾਂ ਤੋਂ ਸੁਝਾਵ ਮੰਗੇ ਹਨ ਕਿ ਕਰੋਨਾ ਵਾਇਰਸ ਨਾਲ ਲੜਨ ਲਈ ਜਾਂ ਦਿੱਲੀ ਵਿੱਚ ਹੋਰ ਰਿਆਇਤਾਂ ਦੇਣ ਲਈ ਸੁਝਾਅ ਮੰਗੇ ਹਨ। ਤੁਸੀ ਆਪਣੇ ਸੁਝਾਅ ਵਟਸਐਪ ਨੰਬਰ 8800007722 ਤੇ ਭੇਜ ਸਕਦੇ ਹੋ। ਈਮੇਲ ਰਾਹੀਂ ਵੀ ਤੁਸੀ ਆਪਣੇ ਸੁਝਾਅ ਭੇਜ ਸਕਦੇ ਹੋ ਈਮੇਲ ਆਈ ਡੀ ਹੈ delhicm.suggestions@gmail.com। ਤੁਸੀ ਆਪਣੇ ਸੁਝਾਅ 1031 ਤੇ ਕਾਲ ਕਰਕੇ ਵੀ ਦੇ ਸਕਦੇ ਹੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.