Breaking NewsD5 specialEntertainmentIndiaNewsPunjabTop News

ਦਿੱਲੀ ਪੁਲਿਸ ਦਾ ਵੱਡਾ ਬਿਆਨ, ‘ਦੀਪ ਸਿੱਧੂ ਦੀ ਗ੍ਰਿਫ਼ਤਾਰੀ ਦੀ ਲੋਕੇਸ਼ਨ ਨਹੀਂ ਦੱਸ ਸਕਦੇ’

ਨਵੀਂ ਦਿੱਲੀ : ਗਣਤੰਤਰ ਦਿਵਸ ਮੌਕੇ ‘ਤੇ ਹੋਈ ਹਿੰਸਾ ਨੂੰ ਲੈ ਕੇ ਆਰੋਪੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਗ੍ਰਿਫ਼ਤਾਰੀ ‘ਤੇ ਦਿੱਲੀ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪੁਲਿਸ ਨੇ ਕਿਹਾ ਕਿ ਸਿੱਧੂ ਦੀ ਗ੍ਰਿਫ਼ਤਾਰੀ ਕਿੱਥੋ ਹੋਈ ਹੈ, ਇਸਦੇ ਬਾਰੇ ‘ਚ ਕੋਈ ਖੁਲਾਸਾ ਨਹੀਂ ਕੀਤਾ ਜਾਵੇਗਾ ਪਰ ਇਹ ਦੱਸਣਾ ਜ਼ਰੂਰੀ ਹੈ ਕਿ ਪੁਲਿਸ ਦੇ ਕੋਲ ਸਿੱਧੂ ਦੇ ਬਹੁਤ ਸਾਰੇ ਵੀਡੀਓ ਸਨ ਅਤੇ ਸਪੈਸ਼ਲ ਸੈੱਲ ਦੀ ਮਦਦ ਨਾਲ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ ਹੈ।

🔴LIVE| ਟੁੱਟਿਆ ਮੋਦੀ ਦਾ ਹੰਕਾਰ!ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ?ਦੇਖੋ ਸਿੱਧੂ ਦੀ ਗ੍ਰਿਫ਼ਤਾਰੀ ਪਿੱਛੇ ਕੌਣ !

ਦੀਪ ਸਿੱਧੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕਹੀ ਸੀ ਪਰ ਬਾਅਦ ‘ਚ ਦਿੱਲੀ ਪੁਲਿਸ ਨੇ ਸਿਰਫ ਇੱਕ ਬਿਆਨ ਜਾਰੀ ਕਰ ਪੱਲਾ ਝਾੜ ਦਿੱਤਾ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਗਣਤੰਤਰ ਦਿਵਸ ਹਿੰਸਾ ‘ਚ ਸ਼ਾਮਿਲ ਸੀ ਅਤੇ ਉਸਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ ਪਰ 14 ਦਿਨ ਦੀ ਜਦੋਂ ਜ਼ਹਿਦ ਤੋਂ ਬਾਅਦ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਹਾਲਾਂਕਿ ਸਿੱਧੂ ਦੀ ਲੋਕੇਸ਼ਨ ਕੀ ਸੀ ਇਸਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਅਤੇ ਸਿੱਧੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button