Breaking NewsD5 specialIndiaNewsTop News

ਤੇਜਿੰਦਰਪਾਲ ਬੱਗਾ ਨੂੰ ਹਰਿਆਣਾ ਪੁਲਿਸ ਨੇ ਕੀਤਾ ਦਿੱਲੀ ਪੁਲਿਸ ਦੇ ਹਵਾਲੇ

ਨਵੀਂ ਦਿੱਲੀ : ਭਾਜਪਾ ਨੇਤਾ ਤਜਿੰਦਰ ਪਾਲ ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਵੇਰ ਤੋਂ ਹੀ ਸਿਆਸੀ ਪਾਰਾ ਕਾਫੀ ਸੀ। ਹਰਿਆਣਾ ਪੁਲਿਸ ਨੇ ਹੁਣ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਦਰਅਸਲ ਦਿੱਲੀ ਪੁਲਿਸ ਦੇ ਕਹਿਣ ‘ਤੇ ਹਰਿਆਣਾ ਨੇ ਪੰਜਾਬ ਪੁਲਿਸ ਦੇ ਕਾਫ਼ਲੇ ਨੂੰ ਰੋਕਿਆ ਸੀ। ਪੰਜਾਬ ਪੁਲਿਸ ਨੇ ਸ਼ੁੱਕਰਵਾਰ ਤੜਕੇ ਬੱਗਾ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਮੋਹਾਲੀ ਲਿਜਾਇਆ ਜਾ ਰਿਹਾ ਸੀ।

Tajinder Bagga ਦੇ ਹੱਕ ’ਚ BJP ਨੇ ਲਿਆ ਵੱਡਾ ਸਟੈਂਡ? ਪੰਜਾਬ ਨੂੰ ਗ੍ਰਿਫ਼ਤਾਰੀ ਪਾਈ ਮਹਿੰਗੀ! | D5 Channel Punjabi

ਬੱਗਾ ਦੇ ਪਿਤਾ ਨੇ ਦਿੱਲੀ ’ਚ ਪੰਜਾਬ ਪੁਲਿਸ ਖ਼ਿਲਾਫ਼ ਕੁੱਟ-ਮਾਰ ਅਤੇ ਆਪਣੇ ਪੁੱਤਰ ਨੂੰ ਅਗਵਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਪੰਜਾਬ ਪੁਲਿਸ ’ਤੇ ਦਿੱਲੀ ’ਚ ਅਗਵਾਹ ਕਰਨ ਦੀ ਐੱਫ.ਆਈ.ਆਰ. ਦਰਜ ਹੋ ਗਈ ਹੈ। ਇਸ ਤੋਂ ਬਾਅਦ ਦਿੱਲੀ ਪੁਲਸ ਨੇ ਹਰਿਆਣਾ ਪੁਲਿਸ ਨੂੰ ਫੋਨ ਕਰਕੇ ਪੰਜਾਬ ਪੁਲਿਸ ਦਾ ਕਾਫ਼ਿਲਾ ਰੋਕਣ ਲਈ ਕਿਹਾ ਅਤੇ ਬੱਗਾ ਨੂੰ ਆਪਣੇ ਕੋਲ ਰੱਖਣ ਲਈ ਕਿਹਾ। ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ ’ਚ ਪੰਜਾਬ ਪੁਲਿਸ ਨੂੰ ਰੋਕਿਆ ਅਤੇ ਬੱਗਾ ਨੂੰ ਉਨ੍ਹਾਂ ਛੁਡਵਾਇਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button