NewsBreaking NewsD5 specialIndiaPoliticsPunjab

ਦਿੱਲੀ ਪੁਲਿਸ ਤੋਂ ਕੁੱਟ ਖਾਣ ਤੋਂ ਬਾਅਦ ਰਵਨੀਤ ਬਿੱਟੂ ਨੇ ਪੱਟੀਆਂ ਧੂੜਾਂ,ਪਾਰਲੀਮੈਂਟ ‘ਚ ਹੋ ਗਿਆ ਗਰਮ!

ਨਵੀਂ ਦਿੱਲੀ : ਬੀਤੀ ਰਾਤ ਕਾਂਗਰਸ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਖੇਤੀ ਆਰਡੀਨੈਂਸ ਦੇ ਪਾਸ ਹੋਏ ਬਿਲਾਂ ਨੂੰ ਲੈ ਰਾਸਟਰਪਤੀ ਭਵਨ ਵੱਲੋਂ ਨੂੰ ਕੂਚ ਕਰਦੇ ਹੋਏ ਕੈਂਡਲ ਮਾਰਚ ਕੱਢਿਆ ਜਾ ਰਿਹਾ ਸੀ। ਜਿਸ ਦੌਰਾਨ ਉਨ੍ਹਾਂ ਨੂੰ ਦਿੱਲੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਅਦ ਕਾਂਗਰਸੀ ਸੰਸਦ ਰਵਨੀਤ ਬਿੱਟੂ, ਸੰਤੋਖ ਚੋਧਰੀ ਅਤੇ ਗੁਰਜੀਤ ਔਜਲਾ ਨਾਲ ਪੁਲਿਸ ਦੀ ਕਾਫੀ ਬਹਿਸ ਹੋਈ ਅਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਫੀ ਧੱਕਾ ਮੁੱਕੀ ਕੀਤੀ ਗਈ। ਜਿਸ ਦਾ ਮੁੱਦਾ ਅੱਜ ਕਾਂਗਰਸੀ ਸੰਸਦ ਰਵਨੀਤ ਸਿੰਘ ਬਿੱਟੂ ਨੇ ਪਾਰਲੀਮੈਂਟ ‘ਚ ਚੁੱਕਿਆ।

ਤੜਕੇ-ਤੜਕੇ ਬੈਂਸ ਨੇ ਕਰਤਾ ਵੱਡਾ ਐਲਾਨ,ਪੰਜਾਬ ਤੋਂ ਦਿੱਲੀ ਤੱਕ ਹੋਈ ਬੈਂਸ ਹੀ ਬੈਂਸ!

ਰਵਨੀਤ ਬਿੱਟੂ ਨੇ ਸਪੀਕਰ ਨੂੰ ਕਿਹਾ ਕਿ ਸਾਡੇ ਨਾਲ ਬੀਤੀ ਰਾਤ ਦਿੱਲੀ ਪੁਲਿਸ ਨੇ ਕੁੱਟਮਾਰ ਕੀਤੀ ਜਿਸ ਕਾਰਨ ਮੇਰੇ ਸੱਟਾਂ ਵੀ ਲੱਗੀਆਂ ਹਨ। ਦੱਸ ਦਈਏ ਖੇਤੀ ਆਰਡੀਨੈਂਸ ਨੂੰ ਜਗ੍ਹਾਂ ਜਗ੍ਹਾਂ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਇਸ ਬਿੱਲ ਦਾ ਕਾਫੀ ਵਿਰੋਧ ਹੋ ਰਿਹਾ ਹੈ। ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇਸ ਬਿਲ ਦੇ ਖਿਲਾਫ ਖੜ੍ਹੀਆਂ ਹੋ ਗਈਆਂ। ਦੱਸ ਦਈਏ ਅੱਜ ਵੀ ਦਿੱਲੀ ‘ਚ ਕਾਂਗਰਸੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਉਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button