ਦਿੱਲੀ ਤੋਂ ਵੱਡੀ ਖਬਰ : ਹਸਪਤਾਲ ਦੇ 33 ਸਿਹਤ ਕਰਮਚਾਰੀ ਕੋਰੋਨਾ ਪੌਜ਼ੀਟਿਵ

ਨਵੀਂ ਦਿੱਲੀ : ਦਿੱਲੀ ਦੇ ਪਟਪੜਗੰਜ ਦੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ‘ਚ ਡਾਕਟਰ ਸਮੇਤ 33 ਸਿਹਤ ਕਰਮੀਆਂ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਇੱਥੇ ਦੀ 145 ਨਰਸਾਂ ਨੂੰ ਉਨ੍ਹਾਂ ਦੇ ਹੋਸਟਲਾਂ ਵਿੱਚ ਕੁਆਰਨਟਾਇਨ ਕੀਤਾ ਗਿਆ ਹੈ। ਹਾਸਪਤਾਲ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਦੇ ਸਾਰੇ ਸਿਹਤ ਕਰਮੀਆਂ ਦਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਗਿਆ, ਜਿਸ ਤੋਂ ਬਾਅਦ ਕੁਲ 33 ਸਟਾਫ ਦੇ ਇਸ ਖਤਰਨਾਕ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਇਹਨਾਂ ‘ਚ ਦੋ ਡਾਕਟਰ ਅਤੇ 23 ਨਰਸਿੰਗ ਸਟਾਫ ਸ਼ਾਮਿਲ ਹਨ। ਇਸ ਤੋਂ ਇਲਾਵਾ ਟੈਕਨੀਸ਼ੀਅਨ ਅਤੇ ਸਹਾਇਕ ਕਰਮਚਾਰੀ ਹਨ।
BIG BREAKING|| ਹਜ਼ੂਰ ਸਾਹਿਬ ਤੋਂ ਆਈ ਮੰਦਭਾਗੀ ਖ਼ਬਰ, BUS DRIVER ਨਾਲ ਵਾਪਰਿਆ ਹਾਦਸਾ
ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਨੂੰ ਸਾਕੇਤ ਦੇ ਮੈਕਸ ਹਾਸਪਟਲ ‘ਚ ਭੇਜ ਦਿੱਤਾ ਗਿਆ ਹੈ। ਹਸਪਤਾਲ ਨੇ ਇਹ ਵੀ ਕਿਹਾ ਕਿ ਪਟਪੜਗੰਜ ਦੀਆਂ ਇਨ੍ਹਾਂ 145 ਨਰਸਾਂ ਨੂੰ ਇੱਕ ਨਿੱਜੀ ਬੋਰਡਿੰਗ ਵਿੱਚ 14 ਦਿਨਾਂ ਲਈ ਰੱਖਿਆ ਗਿਆ ਸੀ।ਇਸ ਤੋਂ ਇਲਾਵਾ ਇਸ ਹੋਸਟਲ ਨੂੰ ਸੀਲ ਕਰ ਦਿੱਤਾ ਗਿਆ ਅਤੇ ਸਥਾਨਕ ਅਧਿਕਾਰੀਆਂ ਨੇ ਇਸਨੂੰ ਕੰਟੇਨਮੇਂਟ ਜੋਨ ਘੋਸ਼ਿਤ ਕਰ ਦਿੱਤਾ ਹੈ। ਦੱਸ ਦਈਏ ਕਿ ਮੈਕਸ ਗਰੁੱਪ ਨੇ 15 ਅਪ੍ਰੈਲ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਅਗਲੇ ਕੁਝ ਹਫਤਿਆਂ ‘ਚ ਦੇਸ਼ ਭਰ ‘ਚ ਆਪਣੇ 24,000 ਸਿਹਤ ਕਰਮਚਾਰੀਆਂ ਅਤੇ 1,000 ਮਰੀਜ਼ਾਂ ਦੇ ਕੋਰੋਨਾ ਸੰਕਰਮਣ ਦੀ ਜਾਂਚ ਕਰੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.