IndiaTop News

ਦਿੱਲੀ ਜਾਣ ਵਾਲੀਆਂ 300 ਤੋਂ ਵੱਧ ਟ੍ਰੇਨਾਂ ਰੱਦ

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ 300 ਤੋਂ ਵੱਧ ਟਰੋਨਾਂ ਨੂੰ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਕਾਰਨ ਅਜਿਹਾ ਕਦਮ ਚੁੱਕਿਆ ਗਿਆ ਹੈ। ਰੇਲਵੇ ਨੇ ਰੱਦ ਅਤੇ ਡਾਇਵਰਟ ਕੀਤੀਆਂ ਟਰੇਨਾਂ ਦੀ ਸੂਚੀ ਜਾਰੀ ਕੀਤੀ ਹੈ। ਇੱਕ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, 300 ਤੋਂ ਵੱਧ ਟਰੇਨਾਂ ਪ੍ਰਭਾਵਿਤ ਹੋਣਗੀਆਂ ਅਤੇ 200 ਤੋਂ ਵੱਧ ਰੱਦ ਹੋਣਗੀਆਂ। ਦਿੱਲੀ ‘ਚ ਜੀ-20 ਸੰਮੇਲਨ ਨੂੰ ਧਿਆਨ ‘ਚ ਰੱਖਦੇ ਹੋਏ ਰੇਲਵੇ ਨੇ ਟਰੇਨ ਹੈਂਡਲਿੰਗ ਦੀ ਯੋਜਨਾ ਬਣਾਈ ਹੈ। ਯਾਤਰੀਆਂ ਨੂੰ ਸੂਚੀ ਵਿੱਚ ਦਿੱਤੀਆਂ ਤਰੀਕਾਂ ਅਤੇ ਰੇਲਗੱਡੀਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ। ਉੱਤਰੀ ਰੇਲਵੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਹ ਜਾਣਕਾਰੀ ਦਿੱਤੀ ਹੈ।

ਹੜਤਾਲ ‘ਤੇ ਗਏ 1500 ਮੁਲਾਜ਼ਮ Suspend, ESMA ਦੇ ਤਹਿਤ Government ਦੀ ਵੱਡੀ ਕਾਰਵਾਈ | D5 Channel Punjabi

ਜਲੰਧਰ ਰੂਟ ਦੀ ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈਸ (ਟਰੇਨ ਨੰਬਰ 12459-60), ਨਵੀਂ ਦਿੱਲੀ-ਜਲੰਧਰ ਸਿਟੀ ਐਕਸਪ੍ਰੈਸ (14681-82), ਇੰਟਰਸਿਟੀ ਐਕਸਪ੍ਰੈਸ (14315-16), ਸਰਬੱਤ ਦਾ ਭਲਾ ਐਕਸਪ੍ਰੈਸ (22480), ਦਿੱਲੀ-ਪਠਾਨਕੋਟ ਐਕਸਪ੍ਰੈਸ (22429) 9 ਤੋਂ 10 ਸਤੰਬਰ ਤੱਕ, ਦਿੱਲੀ ਇੰਟਰ ਸਿਟੀ ਐਕਸਪ੍ਰੈਸ (14324) ਨੂੰ 8 ਤੋਂ 10 ਸਤੰਬਰ ਤੱਕ ਅਤੇ ਪਠਾਨਕੋਟ-ਦਿੱਲੀ ਸੁਪਰਫਾਸਟ (22430) ਨੂੰ 10 ਸਤੰਬਰ ਤੱਕ ਰੱਦ ਕਰ ਦਿੱਤਾ ਗਿਆ ਹੈ।

ਪਟਵਾਰੀਆਂ ਦੇ ਪ੍ਰਧਾਨ ਦਾ CM Mann ਨੂੰ ਚੈਲ਼ੰਜ, ਦਿੱਤਾ ਖੁੱਲ੍ਹਾ ਸੱਦਾ | Patwari Strike | D5 Channel Punjabi

ਇਸੇ ਤਰ੍ਹਾਂ ਜੰਮੂਤਵੀ-ਤਿਰੂਪਤੀ ਹਮਸਫਰ ਐਕਸਪ੍ਰੈਸ (22706), ਜੰਮੂ-ਅਲੀਗੜ੍ਹ ਐਕਸਪ੍ਰੈਸ (12414), ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ (12014), ਸ਼ਾਨ-ਏ-ਪੰਜਾਬ ਐਕਸਪ੍ਰੈਸ (12498), ਸਵਰਨ ਸ਼ਤਾਬਦੀ ਐਕਸਪ੍ਰੈਸ (12030), ਅੰਮ੍ਰਿਤਸਰ ਗਰੀਬਰਥ (12204)। ), ਨਵੀਂ ਦਿੱਲੀ ਜਨ ਸ਼ਤਾਬਦੀ ਐਕਸਪ੍ਰੈਸ (12058), ਅੰਮ੍ਰਿਤਸਰ ਨਾਦ ਸੱਚਖੰਡ ਐਕਸਪ੍ਰੈਸ (12716), ਅੰਮ੍ਰਿਤਸਰ-ਸਿਆਲਦਾਹ ਜਲਿਆਂਵਾਲਾ ਬਾਗ ਐਕਸਪ੍ਰੈਸ (12380), ਸ਼੍ਰੀ ਮਾਤਾ ਜੰਮੂ ਤਵੀ ਜਾਮਨਗਰ ਐਕਸਪ੍ਰੈਸ (12478), ਜੇਹਲਮ ਐਕਸਪ੍ਰੈਸ (11078), ਅੰਮ੍ਰਿਤਸਰ ਵਿਸ਼ਾਖਾਪਟਨਮ ਸੁਪਰਫਾਸਟ (2088) ) ਆਦਿ ਨੂੰ ਨਵੀਂ ਦਿੱਲੀ ਦੇ ਬਦਲੀ ਸਟੇਸ਼ਨ ‘ਤੇ ਰੋਕਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button