PunjabTop News

Amritsar News : ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਖ਼ੁਦ ਹੀ ਹੋਏ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਪਿੰਡ ਮੱਲੀਆਂ ਵਿਖੇ ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਨੂੰ ਗਾਰਡ ਵੱਲੋਂ ਗੋਲੀਆਂ ਚਲਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਇੱਕ ਲੁਟੇਰੇ ਦੀ ਮੌਕੇ ‘ਤੇ ਹੀ ਗੋਲੀ ਮਾਰ ਕੇ ਮੌਤ ਹੋ ਗਈ, ਜਦਕਿ ਉਸਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਇਹ ਉਹੀ ਪੈਟਰੋਲ ਪੰਪ ਹੈ, ਜਿੱਥੇ ਪਿਛਲੇ ਮਹੀਨੇ ਵੀ ਲੁਟੇਰੇ 90 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸਨ। ਇਹ ਘਟਨਾ ਰਾਤ ਕਰੀਬ 9 ਵਜੇ ਦੀ ਦੱਸੀ ਜਾ ਰਹੀ ਹੈ।

ਬੇਅਦਬੀ ਇਨਸਾਫ ਮੋਰਚੇ ਤੋਂ ਡੇਰੇ ਸਾਧ ਲਈ ਫਰਮਾਨ, ਸਿੱਖਾਂ ਨੇ ਡਾਗਾਂ ਨੂੰ ਲਾਇਆ ਤੇਲ,

ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪੈਟਰੋਲ ਪੰਪ ‘ਤੇ ਪਹੁੰਚੇ। ਮੋਟਰਸਾਈਕਲ ’ਤੇ ਪਿੱਛੇ ਬੈਠੇ ਨੌਜਵਾਨ ਹੇਠਾਂ ਉੱਤਰ ਗਏ ਅਤੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਪਿਸਤੌਲ ਤਾਣ ਕੇ ਪੈਸੇ ਮੰਗਣ ਲੱਗੇ। ਇਹ ਦੇਖ ਕੇ ਨੇੜੇ ਖੜ੍ਹੇ ਗਾਰਡ ਨੇ ਵੀ ਆਪਣੀ ਦੋਨਾਲੀ ਤੱਨ ਲਈ। ਜਿਵੇਂ ਹੀ ਲੁਟੇਰੇ ਗੋਲੀ ਚਲਾਉਣ ਲੱਗਿਆਂ ਤਾਂ ਗਾਰਡ ਨੇ ਬਿਨਾਂਸਮਾਂ ਬਰਬਾਦ ਕੀਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਲੁਟੇਰੇ ਨੂੰ ਲੱਗੀ। ਲੁਟੇਰੇ ਨੇ ਫਿਰ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਵਿੱਚ ਗਾਰਡ ਨੇ ਦੂਜੀ ਫਾਇਰ ਵੀ ਕੀਤਾ।

ਡੇਰਾ ਪ੍ਰੇਮੀਆਂ ਨੇ ਫਸਾਇਆ Cabinet Minister, ਡੇਰੇ ‘ਤੇ ਜਾਣਾ ਪਿਆ ਮਹਿੰਗਾ

ਲੁਟੇਰਾ ਉਥੇ ਹੀ ਢੇਰ ਹੋ ਗਿਆ। ਇਹ ਦੇਖ ਕੇ ਮੋਟਰਸਾਈਕਲ ‘ਤੇ ਬੈਠਾ ਲੁਟੇਰਾ ਉਥੋਂ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਲੁਟੇਰੇ ਦੇ ਸਾਥੀ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button