Breaking NewsD5 specialIndiaNewsTop News

ਦਿੱਲੀ ਏਅਰਪੋਰਟ ‘ਤੇ ਫੁੱਲ ਬਾਡੀ ਸਕੈਨਰ ਦਾ ਪ੍ਰੀਖਣ ਸ਼ੁਰੂ

ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 2 ‘ਤੇ ਮੰਗਲਵਾਰ ਨੂੰ ਫੁੱਲ-ਬਾਡੀ ਸਕੈਨਰ (ਸਰੀਰ ਦੀ ਪੂਰੀ ਜਾਂਚ ਕਰਨ ਵਾਲੇ ਉਪਕਰਣ) ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਗਿਆ। ਉੱਥੇ ਹੀ ਅਜਿਹੇ ਉਪਕਰਣ ਲਗਾਉਣਾ ਹੁਣ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐੱਸ.) ਦੇ ਨਿਰਦੇਸ਼ਾਂ ਦੇ ਅਨੁਰੂਪ ਹੈ। ਜੀ.ਐੱਮ.ਆਰ. ਨੇ ਇਕ ਬਿਆਨ ‘ਚ ਕਿਹਾ ਕਿ ਜੀ.ਐੱਮ.ਆਰ. ਇੰਫਾਸਟ੍ਰਕਚਰ ਲਿਮਟਿਡ ਦੀ ਅਗਵਾਈ ਵਾਲੀ ਸਮੂਹ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡੀ.ਆਈ.ਏ.ਐੱਲ.) ਨੇ ਫੁੱਲ-ਬਾਡੀ ਸਕੈਨਰ ਨੂੰ ਪ੍ਰੀਖਣ ਲਈ ਸੁਰੱਖਿਆ ਜਾਂਚ ਖੇਤਰ ‘ਚ ਲਗਾਇਆ ਹੈ। ਇਹ ਪ੍ਰੀਖਣ ਯਾਤਰੀਆਂ ‘ਤੇ ਉਸੇ ਸਮੇਂ ਕੀਤਾ ਜਾ ਰਿਾਹ ਹੈ, ਜਿਸ ‘ਚ ਯਾਤਰੀਆਂ ਨੂੰ ਇਸ ‘ਚੋਂ ਲੰਘ ਕੇ ਜਾਣਾ ਹੈ।

Anmol Gagan Maan ਦੇਵੇਗੀ ਅਸਤੀਫ਼ਾ? ਕਰਤਾ ਐਲਾਨ! | D5 Channel Punjabi

ਫੁੱਲ ਬਾਡੀ ਸਕੈਨਰ ਇਕ ਤਰ੍ਹਾਂ ਦਾ ਉਪਕਰਣ ਹੈ, ਜੋ ਯਾਤਰੀਆਂ ਨੂੰ ਛੂਹੇ ਬਿਨ੍ਹਾਂ ਹੀ ਉਨ੍ਹਾਂ ਕੋਲ ਮੌਜੂਦ ਸਮਾਨ ਦੀ ਜਾਂਚ ਕਰਦਾ ਹੈ। ਧਾਤੂ ਦਾ ਪਤਾ ਲਗਾਉਣ ਵਾਲੇ ਸਕੈਨਰ ਤੋਂ ਵੱਖ ਇਹ ਯਾਤਰੀਆਂ ਕੋਲ ਗੈਰ-ਧਾਤੂ ਦੇ ਸਮਾਨ ਦਾ ਵੀ ਪਤਾ ਲਗਾ ਲੈਂਦਾ ਹੈ, ਜਿਨ੍ਹਾਂ ਨੂੰ ਫੜ ਪਾਉਣਾ ਮੁਸ਼ਕਲ ਹੁੰਦਾ ਹੈ।ਇਹ ਪ੍ਰੀਖਣ 45-60 ਦਿਨਾਂ ਦੀ ਮਿਆਦ ਲਈ ਕੀਤੇ ਜਾਣਗੇ। ਇਸ ਮਿਆਦ ਦੌਰਾਨ ਨਾਗਰਿਕ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐੱਸ.), ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.), ਡੀ.ਆਈ.ਏ.ਐੱਲ. ਅਤੇ ਯਾਤਰੀਆਂ ਦੀ ਪ੍ਰਤੀਕਿਰਿਆ ਲਈ ਜਾਵੇਗੀ।

Moose Wala ਦਾ Manager ਆ ਰਿਹਾ Punjab? ਹੋਣਗੇ ਵੱਡੇ ਖੁਲਾਸੇ | D5 Channel Punjabi

ਜਿਸ ਤੋਂ ਬਾਅਦ ਇਨ੍ਹਾਂ ਦੀ ਜਾਂਚ ਕਰਦੇ ਹੋਏ ਮੁਲਾਂਕਣ ਕੀਤਾ ਜਾਵੇਗਾ। ਡੀ.ਆਈ.ਏ.ਐੱਲ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਦੇਹ ਕੁਮਾਰ ਜੈਪੁਰਿਆਰ ਨੇ ਕਿਹਾ,”ਨਾਗਰਿਕ ਹਵਾਬਾਜ਼ੀ ਦੀ ਸੁਰੱਖਿਆ ਸਾਰਿਆਂ ਲਈ ਇਕ ਮੁੱਖ ਚਿੰਤਾ ਦਾ ਵਿਸ਼ਾ ਹੈ। ਅਸੀਂ ਹਵਾਈ ਅੱਡੇ ‘ਤੇ ਇਕ ਉੱਨਤ ਫੁੱਲ ਬਾਡੀ ਸਕੈਨਰ ਲਗਾਇਆ ਹੈ। ਇਹ ਸੁਰੱਖਿਆ ਜਾਂਚ ਦੌਰਾਨ ਯਾਤਰੀਆਂ ਦੀ ਪ੍ਰਾਇਵੇਸੀ ਦਾ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਦੀ ਸਿਹਤ ‘ਤੇ ਸ਼ਾਇਦ ਹੀ ਕੋਈ ਪ੍ਰਭਾਵ ਪਾਉਂਦਾ ਹੈ। ਪ੍ਰੀਖਣਂ ਦੇ ਸਫ਼ਲ ਸਮਾਪਨ ਅਤੇ ਨਤੀਜਿਆਂ ਦੇ ਮੁਲਾਂਕਣ ਤੋਂ ਬਾਅਦ ਬੀ.ਸੀ.ਏ.ਐੱਸ. ਦੇ ਨਿਰਦੇਸ਼ਾਂ ਅਨੁਸਾਰ ਅਜਿਹੇ ਸਕੈਨਰ ਲਗਾਇਆ ਜਾਵੇਗਾ।”

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button