IndiaTop News

ਦਿੱਲੀ ‘ਆਪ’ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ

ਨਵੀਂ ਦਿੱਲੀ : ਮਨੀ ਲਾਂਡਰਿੰਗ ਦੇ ਮਾਮਲੇ ਵਿਚ ਪਿਛਲੇ ਇਕ ਸਾਲ ਤੋਂ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ‘ਆਪ’ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਤਿਹਾੜ ਜੇਲ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਸਤੇਂਦਰ ਜੈਨ ਬੀਤੀ ਰਾਤ ਆਪਣੇ ਵਾਰਡ ਦੇ ਅੰਦਰ ਬਾਥਰੂਮ ਵਿੱਚ ਪੈਰ ਫਿਸਲਣ ਕਾਰਨ ਡਿੱਗ ਗਏ ਸੀ।

ਵੈਨ ਨੇ ਦੁਕਾਨਦਾਰਾਂ ਨੂੰ ਪਾਤੀਆਂ ਭਾਜੜਾਂ, ਹੋ ਗਿਆ ਵੱਡਾ ਐਕਸ਼ਨ, ਮੌਕੇ ’ਤੇ ਹੀ ਹੋ ਗਿਆ ਨਿਤਾਰਾ |D5 Channel Punjabi

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਕਰਨ ‘ਤੇ ਜੇਲ ਪ੍ਰਸ਼ਾਸਨ ਨੇ ਉਸ ਨੂੰ ਦੀਨਦਿਆਲ ਉਪਾਧਿਆਏ ਹਸਪਤਾਲ ਭੇਜਿਆ ਸੀ, ਉਥੋਂ ਆ ਕੇ ਸਾਬਕਾ ਮੰਤਰੀ ਨੇ ਜੇਲ ਪ੍ਰਸ਼ਾਸਨ ਨੂੰ ਬੀਮਾਰੀ ਬਾਰੇ ਇਕ ਹੋਰ ਡਾਕਟਰ ਤੋਂ ਰਾਏ ਲੈਣ ਦੀ ਜਾਣਕਾਰੀ ਦਿਤੀ। ਹਸਪਤਾਲ ਤੋਂ ਰਾਏ ਲੈ ਕੇ ਉਸ ਨੂੰ ਵਾਪਸ ਤਿਹਾੜ ਲਿਆਂਦਾ ਗਿਆ।


ਉਥੇ ਹੀ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਟਵੀਟ ਕੀਤਾ ਕਿ “ਉਸ ਤਾਨਾਸ਼ਾਹ ਕੋਲ ਇੱਕ ਹੀ ਸੋਚ ਹੁੰਦੀ ਹੈ – ਹਰ ਇੱਕ ਨੂੰ ਖਤਮ ਕਰਨ ਲਈ, ਉਹ ਸਿਰਫ “ਮੈਂ” ਵਿੱਚ ਰਹਿੰਦਾ ਹੈ. ਉਹ ਸਿਰਫ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਹੈ। ਪ੍ਰਮਾਤਮਾ ਸਭ ਦੇਖ ਰਿਹਾ ਹੈ, ਉਹ ਸਭ ਦਾ ਨਿਆਂ ਕਰੇਗਾ। ਮੈਂ ਸਤੇਂਦਰ ਜੀ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਇਨ੍ਹਾਂ ਮਾੜੇ ਹਾਲਾਤਾਂ ਨਾਲ ਲੜਨ ਦਾ ਬਲ ਬਖਸ਼ੇ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button