ਦਿੱਲੀ ਅਨਲੌਕ : ਆਡ-ਈਵਨ ਫਾਰਮੂਲਾ ਖ਼ਤਮ, ਕੱਲ੍ਹ ਤੋਂ ਖੁਲ੍ਹਣਗੇ ਸਾਰੇ ਬਾਜ਼ਾਰ ਅਤੇ ਦੁਕਾਨਾਂ
ਨਵੀਂ ਦਿੱਲੀ : ਦਿੱਲੀ ‘ਚ ਕੋਵਿਡ – 19 ਦੇ ਲਗਾਤਾਰ ਘੱਟ ਹੋ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਰਾਜਧਾਨੀ ਨੂੰ ਅਨਲੌਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰ ਦਿੱਲੀ ਵਾਸੀਆਂ ਨੂੰ ਰਾਹਤ ਦਿੰਦੇ ਹੋਏ ਕਈ ਐਲਾਨ ਕੀਤੇ ਹਨ। ਦਿੱਲੀ ‘ਚ ਹੁਣ ਬਾਜ਼ਾਰ,ਮਾਲ ਅਤੇ ਮਾਰਕਿਟ ਕੰਪਲੈਕਸ ‘ਚ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਦੀਆਂ ਹਨ ਯਾਨੀ ਆਡ – ਈਵਨ ਦਾ ਫਾਰਮੂਲਾ ਖ਼ਤਮ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਰੈਸਟੋਰੈਂਟ ਨੂੰ ਵੀ 50 ਫੀਸਦੀ ਸੀਟਿੰਗ ਕਪੈਸਟੀ ਦੇ ਨਾਲ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ।
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਨੇ ਕੱਢੀ ਭੜਾਸ !ਸਰਕਾਰ ਨੂੰ ਸੁਣਾਈਆਂ ਅਜਿਹੀਆਂ ਗੱਲਾਂ, ਸੁਣਕੇ ਹਰ ਕੋਈ ਹੈਰਾਨ !
ਹਾਲਾਂਕਿ ਉਨ੍ਹਾਂ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਇੱਕ ਹਫ਼ਤੇ ਤੱਕ ਇਨ੍ਹਾਂ ਨਿਯਮਾਂ ਦੇ ਨਾਲ ਚੱਲਕੇ ਦੇਖਿਆ ਜਾਵੇਗਾ। ਜੇਕਰ ਕੋਰੋਨਾ ਦੇ ਮਾਮਲੇ ਵਧਣ ਲੱਗੇ ਤਾਂ ਫਿਰ ਤੋਂ ਪਾਬੰਦੀਆਂ ਵਧਾ ਦਿੱਤੀ ਜਾਣਗੀਆਂ। ਸੀਐਮ ਕੇਜਰੀਵਾਲ ਨੇ ਕਿਹਾ ਕਿ ਹਫ਼ਤਾਵਾਰ ਬਾਜ਼ਾਰ ਨੂੰ ਆਗਿਆ ਦਿੱਤੀ ਜਾ ਰਹੀ ਹੈ ਪਰ ਇੱਕ ਦਿਨ ‘ਚ ਇੱਕ ਜੋਨ ‘ਚ ਇੱਕ ਹੀ ਹਫ਼ਤਾਵਾਰ ਬਾਜ਼ਾਰ ਨੂੰ ਆਗਿਆ ਦਿੱਤੀ ਜਾਵੇਗੀ। ਉਥੇ ਹੀ ਸਰਕਾਰੀ ਦਫ਼ਤਰ ‘ਚ 100 ਫੀਸਦੀ ਅਧਿਕਾਰੀ ਅਤੇ ਬਾਕੀ ਕਰਮਚਾਰੀ 50 ਫੀਸਦੀ ਸਮਰੱਥਾ ਦੇ ਨਾਲ ਕੰਮ ਕਰਨਗੇ। ਪ੍ਰਾਈਵੇਟ ਦਫ਼ਤਰਾਂ ‘ਚ 50 ਫੀਸਦੀ ਕਪੈਸਟੀ ਦੇ ਨਾਲ 9 ਤੋਂ 5 ਵਜੇ ਤੱਕ ਕੰਮ ਕਰਨਗੇ।
ਇਸ ਤੋਂ ਇਲਾਵਾ ਵਿਆਹਾਂ ‘ਚ 20 ਲੋਕਾਂ ਤੋਂ ਜ਼ਿਆਦਾ ਇੱਕਠੇ ਹੋਣ ਦੀ ਇਜ਼ਾਜਤ ਨਹੀਂ ਹੋਵੇਗੀ। ਉਥੇ ਹੀ ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਹਨ ਪਰ ਸ਼ਰਧਾਲੂਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਕੋਵਿਡ – 19 ਸਬੰਧੀ ਹਾਲਾਤ ਕਾਫ਼ੀ ਹੱਦ ਤੱਕ ਕਾਬੂ ਵਿੱਚ ਹਨ, ਸੰਭਾਵਿਕ ਤੀਜੀ ਲਹਿਰ ਨਾਲ ਨਿੱਬੜਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਦਿੱਲੀ ‘ਚ ਸਾਰੇ ਸਕੂਲ ਅਤੇ ਸਿੱਖਿਅਕ ਸੰਸਥਾਵਾਂ ਬੰਦ ਰਹਿਣਗੀਆਂ । ਕਿਸੇ ਵੀ ਤਰ੍ਹਾਂ ਦੇ ਇਕੱਠ ਦੀ ਆਗਿਆ ਨਹੀਂ ਹੋਵੇਗੀ। ਸਵੀਮਿੰਗ ਪੂਲ ਸਮੇਤ ਸਪਾ, ਪਾਰਕ ਅਤੇ ਗਾਰਡਨ ਬੰਦ ਰਹਿਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.