PunjabTop News

ਜੇਲ੍ਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ਼ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੇ ਕੀਤੀ ਭੁੱਖ ਹੜਤਾਲ, ਅੰਮ੍ਰਿਤਪਾਲ ਸਿੰਘ ਦੀ ਪਤਨੀ ਨੇ ਕੀਤੇ ਖੁਲਾਸੇ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ’ਤੇ ਬੈਠ ਗਏ ਹਨ। ਉਹਨਾਂ ਪਤਨੀ ਕਿਰਨਦੀਪ ਕੌਰ ਨੇ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ ਭੁੱਖ ਹੜਤਾਲ ’ਤੇ ਬੈਠਣ ਦਾ ਐਲਾਨ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ ਆਪਣੀ ਪਤਨੀ ਰਾਹੀਂ ਭਾਰਤ ਅਤੇ ਪੰਜਾਬ ਸਰਕਾਰ ਕੋਲ ਕੁਝ ਮੰਗਾਂ ਰੱਖੀਆਂ ਹਨ।ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਹਰ ਹਫ਼ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਜਾਂਦੀ ਹੈ। ਬੀਤੇ ਵੀਰਵਾਰ ਨੂੰ ਵੀ ਮੁਲਾਕਾਤ ਹੋਈ। ਇੱਥੇ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਸਮੇਤ ਹੋਰ ਸਿੰਘ ਭੁੱਖ ਹੜਤਾਲ ’ਤੇ ਹਨ।

ਪੰਜਾਬ ਸਰਕਾਰ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਟੈਲੀਫੋਨ ਨਹੀਂ ਕਰਨ ਦੇ ਰਹੀ ਹੈ। ਕਿਉਂਕਿ ਨੈਸ਼ਨਲ ਸਕਿਉਰਿਟੀ ਐਕਟ ਲਾਗੂ ਹੋਣ ਤੋਂ ਬਾਅਦ ਪਰਿਵਾਰਾਂ ਨਾਲ ਗੱਲ ਨਹੀਂ ਕੀਤੀ ਜਾਂਦੀ, ਜੇਕਰ ਇਹ ਸਹੂਲਤ ਉਪਲਬਧ ਕਰਵਾ ਦਿੱਤੀ ਜਾਵੇ ਤਾਂ ਹਰੇਕ ਪਰਿਵਾਰ ਦੀ ਹਰ ਮੁਲਾਕਾਤ ਲਈ ਖਰਚੇ ਜਾਣ ਵਾਲੇ 20-25 ਹਜ਼ਾਰ ਰੁਪਏ ਦੀ ਬਚਤ ਹੋਵੇਗੀ।

ਅੰਮ੍ਰਿਤਪਾਲ ਸਿੰਘ ਦੀ ਪਤਨੀ ਦੁਆਰਾ ਜਾਰੀ ਪ੍ਰੈੱਸ ਨੋਟ

“ਹਰ ਹਫਤੇ ਮੈੰ ਅਮ੍ਰਿਤਪਾਲ ਸਿੰਘ ਜੀ ਨੂੰ ਮਿਲਣ ਅਸਾਮ ਦੀ ਡਿਬਰੂਗੜ ਜੇਲ ਜਾਂਦੀ ਹਾਂ, ਹਰ ਹਫਤੇ ਵਾਂਗ ਅਜ ਦੀ ਮੁਲਾਕਾਤ ਦਾ ਸਮਾਂ ਵੀ ਬਹੁਤ ਛੇਤੀ ਲੰਘ ਗਿਆ। ਅਜ ਦੀ ਮੁਲਾਕਾਤ ਤੋੰ ਮੈਂਨੂੰ ਪੱਤਾ ਲੱਗਾ ਹੈ ਕਿ ਅਮ੍ਰਿਤਪਾਲ ਸਿੰਘ ਜੀ ਸਮੇਤ ਬਾਕੀ ਸਿੰਘ ਭੁਖ ਹੜਤਾਲ ਤੇ ਹਨ, ਇਸ ਦੇ ਕੁਝ ਕਾਰਨ ਹਨ, ਜਿਨ੍ਹਾਂ ਵਿੱਚੋ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਫੋਨ ਕਾਲ ਲਈ ਡਿਬਰੂਗੜ ਜੇਲ ਨੂੰ ਪੰਜਾਬ ਸਰਕਾਰ ਇਜਾਜਤ ਨਈ ਦੇ ਰਹੀ, ਇਸ ਵਜ੍ਹਾ ਕਾਰਨ ਪਰਿਵਾਰਾਂ ਨਾਲ ਗੱਲ ਨਈ ਹੁੰਦੀ, ਜੇਕਰ ਇਹ ਸਹੂਲਤ ਜੋ ਕੀ ਹਰ ਜੇਲ ਵਿੱਚ ਲਾਜਿਮ ਹੁੰਦੀ ਹੈ ਦਿੱਤੀ ਜਾਵੇ ਤਾਂ 20-25,000 ਜੋ ਕੀ ਇੱਕ ਇੰਨਸਾਨ ਦਾ ਇੱਕ ਮੁਲਾਕਾਤ ਲਈ ਲੱਗਦਾ ਹੈ ਉਹ ਨਈ ਲੱਗੇਗਾ, ਹਰ ਪਰਿਵਾਰ ਇਹ ਖਰਚਾ ਨਈ ਚੁਕ ਸਕਦਾ। ਫੋਨ ਦੀ ਸਹੂਲਤ ਨਾਲ ਅੰਦਰ ਜੋ ਸਿੰਘ ਹਨ ਅਤੇ ਉਨ੍ਹਾਂ ਦੇ ਪਰਿਵਾਰਾ ਦੀ ਮਾਨਸਿਕ ਹਲਾਤ ਠੀਕ ਰਹਿ ਸਕਦੀ ਹੈ। ਸਬ ਤੋੰ ਜਰੂਰੀ ਗੱਲ ਇਹ ਹੈ ਕੇ ਫੋਨ ਦੀ ਸਹੂਲਤ ਨਾਂ ਮਿਲਨ ਕਾਰਨ ਵੱਕੀਲਾਂ ਨਾਲ ਗੱਲ ਬਾਤ ਵੀ ਨਈ ਹੋ ਪਾਉੰਦੀ ਜਿਸ ਵਜ੍ਹਾਂ ਕਰ ਕੇ ਵਕੀਲਾਂ ਨੂੰ ਨਾ ਹੀ ਕੁਝ ਦਸਿਆ ਜਾ ਸਕਦਾ ਹੈ ਤੇ ਨਾਂ ਹੀ ਪੁਛਿਆ, ਇਸ ਕਾਰਨ ਕੇਸ ਲੜਨ ਵਿੱਚ ਬਹੁਤ ਰੁਕਾਵਟ ਆੳ ਰਹੀ ਹੈ ਅਤੇ ਸੱਹੀ ਗਲਤ ਦਾ ਪਤਾ ਨਈ ਚਲ ਰਿਹਾ। ਦੂਜੀ ਗੱਲ ਇਹ ਹੈ ਕਿ ਜੇਲ ਵਿੱਚ ਖਾਣ ਪੀਣ ਦਾ ਪਰਬੰਦ ਠੀਕ ਨਈ ਹੈ, ਕਈ ਵਾਰ ਦਾਲ ਸਬਜੀ ਵਿੱਚ ਨੱਮਕ ਹੀ ਨਈ ਪਾਉੰਦੇ ਤੇ ਕਈ ਵਾਰ ਰੋਟੀਆ ਜੋ ਖਾਣ ਲਾਇਕ ਨਈ ਹੁੰਦੀਆ ਉਨ੍ਹਾਂ ਵਿੱਚ ਤਬਾਕੂ ਮਿਲਦਾ ਹੈ, ਜੋ ਵੀ ਖਾਣਾ ਬਣਾਉੰਦਾ ਹੈ ਉਹ ਤਬਾਕੂ ਦੀ ਵਰਤੋੰ ਕਰਦਾ ਹੈ, ਉਨ੍ਹਾਂ ਹੱਥਾਂ ਨਾਲ ਹੀ ਸਿੰਘਾ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਇਹ ਕਹਿ ਕੇ ਸਾਰ ਦਿੰਦੇ ਹਨ ਕੇ ਸਾਨੂੰ ਤੁਹਾਡੀ ਸਮਝ ਨਈ ਆ ਰਹੀ, ਨਾਂ ਹੀ ਕੋਈ ਇੰਟਰਪਰੇਟਰ ਹੈ ਜੋ ਸੱਮਝਾ ਸਕੇ। ਕੁਝ ਕੁ ਸਿੰਘਾਂ ਨੂੰ ਅਜਿਹੇ ਪਰੈਸ਼ਰ ਕਾਰਨ ਮਾਨਸਿਕ ਤੰਗੀਆ ਵੀ ਆ ਰਹੀਆ ਹਨ ਜਿਸ ਕਾਰਨ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ। ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਮਸਲਿਆਂ ਦਾ ਹਲ ਕਰਨਾ ਪੈਣਾਂ ਹੈ, ਇਹ ਕੇਵਲ ਆਮ ਸਹੂਲਤਾਂ ਦੀ ਮੰਗ ਹੈ ਨਾਂ ਹੀ ਕੋਈ ਵੀ ਆਈ ਪੀ ਟਰੀਟਮੰਟ ਦੀ ਡਿਮਾਂਡ। ਅਜ ਤੋੰ ਮੈਂ ਵੀ ਇਸ ਭੁਖ ਹੜਤਾਲ ਵਿੱਚ ਆਪਣੇ ਸਰਦਾਰ ਜੀ ਦੇ ਨਾਲ ਸ਼ਾਮਿਲ ਹਾਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button