ਦਿਲੀਪ ਕੁਮਾਰ ਦੀ ਪ੍ਰਾਪਰਟੀ ‘ਤੇ ਬਿਲਡਰ ਦੀ ਨਜ਼ਰ, ਪਤਨੀ ਸਾਇਰਾ ਬਾਨੋ ਨੇ PM ਮੋਦੀ ਤੋਂ ਮੰਗੀ ਮਦਦ

ਨਵੀਂ ਦਿੱਲੀ : ਬਾਲੀਵੁੱਡ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇੱਕ ਬੇਨਤੀ ਕੀਤੀ ਹੈ। ਦਰਅਸਲ ਐਤਵਾਰ ਨੂੰ ਦਿਲੀਪ ਕੁਮਾਰ ਦੇ ਟਵਿਟਰ ਅਕਾਉਂਟ ਤੋਂ ਟਵੀਟ ਕਰਦੇ ਹੋਏ ਸਾਇਰਾ ਬਾਨੋ ਨੇ ਲਿਖਿਆ, ਮੈਂ ਸਾਇਰਾ ਬਾਨੋ ਪੀਐਮ ਮੋਦੀ ਨੂੰ ਇਹ ਬੇਨਤੀ ਕਰਦੀ ਹਾਂ ਕਿ ਬਿਲਡਰ ਸਮੀਰ ਭੋਜਵਾਨੀ ਜੇਲ੍ਹ ਤੋਂ ਛੁੱਟ ਗਿਆ ਹੈ। ਮੁੱਖ ਮੰਤਰੀ ਦਵਿੰਦਰ ਫਡਣਵੀਸ ਦੁਆਰਾ ਭਰੋਸੇ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਪਦਮ ਵਿਭੂਸ਼ਣ ਨਾਲ ਸਨਮਾਨਿਤ ਦਿਲੀਪ ਕੁਮਾਰ ਨੂੰ ਧਮਕੀ ਦਿੱਤੀ ਜਾ ਰਹੀ ਹੈ। ਤੁਹਾਨੂੰ ਮੁਲਾਕਾਤ ਲਈ ਬੇਨਤੀ ਹੈ।
Request from Saira Banu Khan: The Hon’ble @PMOIndia Shri @narendramodi
Sir, Land Mafia Samir Bhojwani realeased from Jail. No Action Taken despite assurances by CM @Dev_Fadnavis
Padma Vibhushit betrayed, Threatened by money n muscle power. Request meeting wth u in #mumbai— Dilip Kumar (@TheDilipKumar) December 16, 2018
ਸਾਇਰਾ ਬਾਨੋ ਤੇ ਦਿਲੀਪ ਕੁਮਾਰ ਨੂੰ ਬਿਲਡਰ ਸਮੀਰ ਭੋਜਵਾਨੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਸਾਇਰਾ ਨੇ ਡਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਇੱਛਾ ਜਤਾਈ ਹੈ। ਬਾਨੋ ਦਾ ਕਹਿਣਾ ਹੈ ਕਿ ਆਪਣੀ ਸੁਰੱਖਿਆ ਲਈ ਜੇਕਰ ਉਨ੍ਹਾਂ ਨੂੰ ਦਿੱਲੀ ਜਾਣਾ ਪਿਆ ਤਾਂ ਉਹ ਜ਼ਰੂਰ ਜਾਣਗੇ।
Read Also ਨੇਹਾ ਕੱਕੜ ਦਾ ਬੁਆਏਫ੍ਰੈਂਡ ਹਿਮਾਂਸ਼ ਨਾਲ ਹੋਇਆ ਬ੍ਰੇਕਅਪ, ਫੈਂਨਜ਼ ਨਾਲ ਸ਼ੇਅਰ ਕੀਤਾ ਦਰਦ
ਅਸਲ ‘ਚ ਬਿਲਡਰ ਦੋ ਪਲਾਟਾਂ ‘ਤੇ ਆਪਣੇ ਮਾਲਕਾਨਾ ਹੱਕ ਦਾ ਦਾਅਵਾ ਕਰ ਰਿਹਾ ਹੈ। ਇਨ੍ਹਾਂ ਪਲਾਟਾਂ ‘ਤੇ ਹੀ ਦਿਲੀਪ ਕੁਮਾਰ ਦਾ ਬੰਗਲਾ ਹੈ। ਐਤਵਾਰ ਨੂੰ ਦਿਲੀਪ ਦੇ ਟਵਿੱਟਰ ਅਕਾਉਂਟ ਤੋਂ ਸਾਇਰਾ ਬਾਨੋ ਨੇ ਭੋਜਵਾਨੀ ਦੀ ਰਿਹਾਈ ਤੋਂ ਬਾਅਦ ਪੀਐਮ ਨੂੰ ਮਿਲਣ ਦੀ ਗੁਜਾਰਿਸ਼ ਕੀਤੀ।
ਸਾਇਰਾ ਬਾਨੋ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਮਹਾਰਾਸ਼ਟਰ ਦੌਰੇ ‘ਤੇ ਆਉਣ ਵੇਲੇ ਵੀ ਮਿਲਣ ‘ਚ ਨਾਕਾਮਯਾਬ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਦਿੱਲੀ ਵੀ ਜਾਵੇਗੀ। ਉਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਾਇਦਾਦ ਮਾਮਲੇ ‘ਚ ਉਹ ਜਲਦੀ ਹੀ ਕੁਮਾਰ ਤੇ ਬਾਨੋ ਨਾਲ ਮੁਲਾਕਾਤ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.