Breaking NewsD5 specialNewsPunjabTop News

HC ਨੇ ਖਾਰਜ਼ ਕੀਤੀ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਦੀ ਮੰਗ, ਫੇਕ ਐਨਕਾਊਂਟਰ ਦੇ ਲਗਾਏ ਸਨ ਇਲਜ਼ਾਮ

ਚੰਡੀਗੜ੍ਹ : ਕੋਲਕਾਤਾ ‘ਚ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੂੰ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਜੈਪਾਲ ਦੇ ਪਿਤਾ ਦੀ ਉਸ ਮੰਗ ਨੂੰ ਖਾਰਜ਼ ਕਰ ਦਿੱਤਾ ਹੈ, ਜਿਸ ‘ਚ ਉਸਦੇ ਵੱਲੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਸੀ। ਹਾਈਕੋਰਟ ਨੇ ਕਿਹਾ ਕਿ ਜਿੱਥੇ ਇਹ ਕਾਰਵਾਈ ਹੋਈ ਹੈ ਪਰਿਵਾਰ ਉੱਥੇ ਜਾ ਕੇ ਅਪੀਲ ਕਰ ਸਕਦਾ ਹੈ। ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ।

ਕਾਂਗਰਸੀ ਲੀਡਰ ਦਾ ਕਾਰਾ!ਧਰਨੇ ਚੋਂ ਕੱਢ-ਕੱਢ ਕੁੱਟੇ ਆਗੂ,ਪੁਲਿਸ ਸਾਹਮਣੇ ਚੱਲੀਆਂ ਡਾਂਗਾਂ ਤੇ ਇੱਟਾਂ ||

ਦੱਸ ਦਈਏ ਕਿ ਜੈਪਾਲ ਭੁੱਲਰ ਦੀ ਲਾਸ਼ ਦਾ ਅਜੇ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਭੁੱਲਰ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਤੱਕ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਬੇਟੇ ਦਾ ਸਸਕਾਰ ਨਹੀਂ ਕਰਨਗੇ। ਜੈਪਾਲ ਭੁੱਲਰ ਦੇ ਪਿਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਬੇਟੇ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਸੀ। ਪਿਤਾ ਨੇ ਮੰਗ ‘ਚ ਫੇਕ ਐਨਕਾਊਂਟਰ ਦੇ ਇਲਜ਼ਾਮ ਲਗਾਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button